ਰੇਡੀਓ ਰੈੱਡ ਐੱਫ.ਐੱਮ.ਕੈਲਗਿਰੀ ਕਨੇਡਾ ਦੇ ਸੰਚਾਲਕ ਰਿਸ਼ੀ ਨਾਗਰ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਕਰਨ ਲਈ ਰਕਬਾ ਭਵਨ ਪਹੁੰਚੇ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਭੇਂਟ ਕਰਕੇ ਕੀਤਾ ਸਨਮਾਨਿਤ ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਰੇਡੀਓ ਰੈੱਡ ਐੱਫ.ਐੱਮ.ਕੈਲਗਿਰੀ ਕਨੇਡਾ ਦੇ ਸੰਚਾਲਕ ਰਿਸ਼ੀ ਨਾਗਰ ਜਿਨ•ਾਂ ਨੇ ਵਿੱਦਿਆ ਦੇ ਖੇਤਰ ਵਿਚ ਦੁਆਬੇ ਵਿਚ ਵੱਡੀ ਸੇਵਾ ਕੀਤੀ, ਅੱਜ ਕੱਲ ਕਨੇਡਾ ਵਿਚ ਮੀਡੀਆ ਰਾਂਹੀ ਭਾਰਤ ਅਤੇ ਕਨੇਡਾ ਦੀ ਵਿਸ਼ੇਸ਼ ਕਰਕੇ ਪੰਜਾਬ ਦੀ ਸੇਵਾ ਨਿਭਾ ਰਹੇ ਹਨ, ਅੱਜ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਕਰਨ ਲਈ ਰਕਬਾ ਭਵਨ ਪਹੁੰਚੇ ਜਿਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ ਨੇ ਨਿੱਘਾ ਸਵਾਗਤ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ| ਇਸ ਸਮੇਂ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਕਰਕੇ ਰਿਸ਼ੀ ਨਾਗਰ ਨੇ ਅਤਿਅੰਤ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਜਿੰਦਗੀ ਜਿਊਣ ਦਾ ਰਾਸਤਾ ਦਿਖਾਉਂਦੀ ਹੈ| ਉਨ•ਾਂ ਕਿਹਾ ਕਿ ਸਾਡੇ ਪ੍ਰਵਾਸੀ ਪੰਜਾਬੀ ਜਦੋਂ ਵੀ ਪੰਜਾਬ ਆਉਣ ਤਾਂ ਇਸ ਅਸਥਾਨ ’ਤੇ ਮਿਊਜੀਅਮ ਦੇ ਦਰਸ਼ਨ ਜਰੂਰ ਕਰਨ| ਉਹਨਾਂ ਕਿਹਾ ਕਿ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਹਿਸੂਸ ਹੋਇਆ ਹੈ ਜਿਸ ਨੂੰ ਸ਼ਬਦਾਂ ਰਾਂਹੀ ਬਿਆਨ ਕਰਨਾ ਮੁਸ਼ਕਿਲ ਹੈ| ਇਸ ਸਮੇਂ ਰਾਜੀਵ ਬਾਵਾ, ਸੰਜੇ ਠਾਕੁਰ, ਡਾ. ਸੁਖਵੀਰ ਸਿੰਘ ਗਿੱਲ ਮੁੱਲਾਂਪੁਰ ਅਤੇ ਅਰਜੁਨ ਬਾਵਾ ਆਦਿ ਹਾਜਰ ਸਨ|
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)