ਨੌਜਵਾਨ ਕੀਰਤਨੀਆਂ ਦੀ ਗਾਇਨ ਕਲਾਂ ਨੂੰ ਉੱਭਾਰਨ ਲਈ ਅੰਮ੍ਰਿਤ ਸਾਗਰ ਆਪਣਾ ਭਰਵਾਂ ਯੋਗਦਾਨ ਪਾਵੇਗੀ-
ਪੰਥ ਦੇ ਨਵੇਂ ਉੱਭਰ ਰਹੇ ਨੌਜਵਾਨ ਕੀਰਤਨੀ ਜੱਥਿਆਂ ਦੀ ਕਲਾਨਾਤਮਕ ਗਾਇਨ ਸ਼ੈਲੀ ਨੂੰ ਉਭਾਰਨ ਲਈ ਅੰਮ੍ਰਿਤ ਸਾਗਰ ਕੰਪਨੀ ਆਪਣਾ ਭਰਵਾਂ ਯੋਗਦਾਨ ਪਾਵੇਗੀ ਤਾਂ ਕਿ ਉਹ ਗੁਰੂ ਸਾਹਿਬਾਨ ਤੇ ਭਗਤਾਂ ਦੇ ਵੱਲੌ ਉਚਾਰੀ ਗਈ ਆਨੰਦਮਈ ਬਾਣੀ ਦੀ ਮਹਿਮਾ ਨੂੰ ਪੁਖਤਾ ਢੰਗ ਨਾਲ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਵਿੱਚ ਸਹਾਈ ਸਿੱਧ ਹੋ ਸਕਣ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ ਨੇ ਅੱਜ ਆਪਣੇ ਦਫਤਰ ਵਿਖੇ ਪੰਥ ਦੇ ਉਭਰਦੇ ਨੌਜਵਾਨ ਕੀਰਤਨੀਏ ਭਾਈ ਗਗਨਦੀਪ ਸਿੰਘ ਜੀ ਲਖਨਊ ਵਾਲਿਆ ਵੱਲੋ ਗਾਇਨ ਕੀਤੇ ਗੁਰਬਾਣੀ ਦੇ ਸ਼ਬਦ 'ਸਭ ਜੋਤਿ ਤੇਰੀ ਜਗਜੀਵਨਾ" ਦੇ ਤਿਆਰ ਕੀਤੇ ਗਏ ਪਹਿਲੇ ਟਰੈਕ ਨੂੰ ਰਲੀਜ਼ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਕ ਸਹਿਜਧਾਰੀ ਪਰਿਵਾਰ ਤੋ ਅੰਮ੍ਰਿਤਧਾਰੀ ਸਿੰਘ ਸੱਜ ਕੇ ਗੁਰਬਾਣੀ ਕੀਰਤਨ ਗਾਇਨ ਕਰਨ ਦੀ ਸ਼ੈਲੀ ਨਾਲ ਜੁੜਨ ਵਾਲੇ ਉੱਭਰਦੇ ਨੌਜਵਾਨ ਕੀਰਤਨੀਏ ਭਾਈ ਗਗਨਦੀਪ ਸਿੰਘ ਲਖਨਊ ਵਾਲਿਆਂ ਵੱਲੋ ਅੰਮ੍ਰਿਤ ਸਾਗਰ ਕੰਪਨੀ ਦੀ ਪ੍ਰੇਣਾ ਸਦਕਾ ਰਿਕਾਰਡ ਕਰਵਾਇਆ ਗਿਆ ਪਹਿਲਾਂ ਗੁਰਬਾਣੀ ਸ਼ਬਦ "ਸਭ ਜੋਤਿ ਤੇਰੀ ਜਗਜੀਵਨਾ" ਸੰਗਤਾਂ ਨੂੰ ਜਰੂਰ ਮੰਤਰ- ਮੁੰਗਧ ਕਰੇਗਾ ।ਸ.ਭਾਟੀਆ ਨੇ ਨਵੇਂ ਉੱਭਰਦੇ ਹੋਏ ਸਮੂਹ ਗੁਰਸਿੱਖ ਨੌਜਵਾਨ ਕੀਰਤਨੀ ਜੱਥਿਆਂ ਨੂੰ ਸੱਦਾ ਦੇੰਦਿਆ ਹੋਇਆ ਕਿਹਾ ਕਿ ਆਪਣੀ ਗਾਇਕੀ ਦੀ ਕਲਾਂ ਨੂੰ ਹੋਰ ਪੁਖਤਾ ਢੰਗ ਨਾਲ ਨਿਖਾਰਨ ਲਈ ਉਹ ਅੰਮ੍ਰਿਤ ਸਾਗਰ ਕੰਪਨੀ ਦੀਆਂ ਵਡਮੁੱਲੀਆਂ ਸੇਵਾਵਾਂ ਪ੍ਰਾਪਤ ਕਰਕੇ ਪ੍ਰਪੱਕ ਕੀਰਤਨੀਏ ਵੱਜੋਂ ਆਪਣੀ ਪਹਿਚਾਣ ਬਣਾ ਸਕਦੇ ਹਨ। ਇਸ ਦੌਰਾਨ ਸ.ਬਲਬੀਰ ਸਿੰਘ ਭਾਟੀਆ ਤੇ ਸ.ਕਰਨਪ੍ਰੀਤ ਸਿੰਘ ਭਾਟੀਆ ਵੱਲੋ ਭਾਈ ਗਗਨਦੀਪ ਸਿੰਘ ਲਖਨਊ ਵਾਲਿਆਂ ਨੂੰ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ
ਸਨਮਾਨਿਤ ਵੀ ਕੀਤਾ।
Akhand-Kirtani-Jatha-Bhai-Gagandeep-Singh-Lucknow-Honors-Budding-Youth-Of-Amrit-Sagar-Vallo-Panth
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)