ਸ਼੍ਰੀ ਮਹਾਕਾਲ ਸੇਵਾ ਮੰਡਲ (ਰਜਿ ) ਲੁਧਿਆਣਾ ਦੇ ਸਰਪ੍ਰਸਤ ਡਾ. ਓ. ਪੀ. ਸ਼ਰਮਾ, ਰਮਨ ਜਗਦੰਬਾ, ਬਲਰਾਜ ਖੰਨਾ, ਸੁਰਿੰਦਰ ਡੱਲਾ, ਅਤੁਲ ਤਲਵਾਡ਼, ਮੰਨੂ ਅਰੋਡ਼ਾ ਅਤੇ ਮੀਨੂ ਗਲਹੋਤਰਾ ਨੇ ਦੱਸਿਆ ਕਿ ਭੋਲਾ ਬਾਬਾ ਦੀ ਅਨੰਤ ਕ੍ਰਿਪਾ ਅਤੇ ਸਾਵਣ ਦੇ ਪਵਿੱਤਰ ਮਹੀਨੇ ਦੇ ਮੌਕੇ 'ਤੇ ਸ਼੍ਰੀ ਮਹਾਕਾਲ ਸੇਵਾ ਮੰਡਲ ਵਲੋਂ ਸਾਵਨ ਮਹੀਨੇ ਦੇ ਹਰ ਸੋਮਵਾਰ ਨੂੰ ਦੁਪਹਿਰ 1 ਵਜੇ ਦੀਵਾਨ ਟੋਡਰ ਮਲ ਸੇਵਾ ਰਸੋਈ ਦੇ ਸ਼ਹੀਦ ਨਰਿੰਦਰ ਨਾਥ ਖੰਨਾ ਦੀ ਯਾਦ ਵਿੱਚ ਜਲੰਧਰ ਬਾਈਪਾਸ ਚੌਕ ਵਿਖੇ ਸਥਾਪਤ ਕੀਤੇ ਗਏ ਬੂਥ 'ਤੇ ਗਰੀਬਾਂ ਅਤੇ ਲੋਡ਼ਵੰਦਾਂ ਨੂੰ ਦੁਪਹਿਰ ਦਾ ਖਾਣਾ, ਖੀਰ, ਫਲ ਅਤੇ ਠੰਡੇ ਪਾਣੀ ਦੀ ਸੇਵਾ ਕੀਤੀ ਜਾਵੇਗੀ ।
ਸੇਵਾ ਮੰਡਲ ਦੇ ਚੇਅਰਮੈਨ ਸ਼ਿਵ ਭਗਤ ਨਰਿੰਦਰ ਮਹਿੰਦਰੂ (ਗੌਰਵ), ਤਰਸੇਮ ਪ੍ਰਜਾਪਤ, ਸੁਰੇਸ਼ ਮਹਿੰਦਰੂ, ਵੈਭਵ ਜੈਨ, ਡਾ. ਸੁਨੀਲ ਸ਼ਰਮਾ (ਬਾਂਕਾ); ਨਰੇਸ਼ ਕੜਵੱਲ, ਸ਼ਿਵਮ ਸ਼ਰਮਾ, ਰਿਤੇਸ਼ ਸਾਹਨੀ, ਮੁਨੀਸ਼ ਸ਼ਰਮਾ, ਸੁਮਿਤ ਠੁਕਰਾਲ, ਗੌਰਵ ਪ੍ਰਜਾਪਤ, ਵਰੁਣ ਬਵੇਜਾ, ਆਦਿੱਤਿਆ, ਮਾਣਿਕ ਨੇ ਦੱਸਿਆ ਕਿ ਇਹ ਸੇਵਾ ਸ਼ੁੱਕਰਵਾਰ, 2 ਅਗਸਤ ਨੂੰ ਵੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਇਸ ਭੋਜਨ ਸੇਵਾ ਬੂਥ ਦੀ ਸਥਾਪਨਾ 9 ਮਾਰਚ 2024 ਨੂੰ ਕੀਤੀ ਗਈ ਸੀ ਅਤੇ ਉਦੋਂ ਤੋਂ ਗ਼ਰੀਬਾਂ ਅਤੇ ਲੋਡ਼ਵੰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਹਰ ਰੋਜ਼ ਦੁਪਹਿਰ 1 ਵਜੇ ਮੁਫ਼ਤ ਭੋਜਨ ਅਤੇ ਠੰਡਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਭੋਜਨ ਭੋਜਨ ਹਿੰਦੂ ਨਿਆਂ ਪੀਠ ਦੁਆਰਾ ਚਲਾਏ ਜਾ ਰਹੀ ਦੀਵਾਨ ਟੋਡਰ ਮੱਲ ਸੇਵਾ ਰਸੋਈ ਤੋਂ ਬਣਾ ਕੇ ਬੂਥ ਨੂੰ ਦਸ ਰੁਪਏ ਵਿੱਚ ਭੇਜਿਆ ਜਾਂਦਾ ਹੈ ਜੋ ਸ਼ਹੀਦ ਨਰਿੰਦਰ ਨਾਥ ਖੰਨਾ ਦੀ ਯਾਦ ਵਿੱਚ ਸੰਗਤ ਦੇ ਸਹਿਯੋਗ ਨਾਲ ਸ਼ਰਧਾਲੂਆਂ/ਸੰਗਤ ਵਲੋਂ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਮੁਫਤ ਵੰਡਿਆ ਜਾਂਦਾ ਹੈ। ਸ਼ਹੀਦ ਨਰਿੰਦਰ ਨਾਥ ਖੰਨਾ ਵੈਲਫ਼ੇਅਰ ਸੋਸਾਇਟੀ ਦੇ ਬਲਰਾਜ ਖੰਨਾ, ਸੰਨੀ ਖੰਨਾ (ਅਮਰੀਕਾ) ਅਤੇ ਦੀਪਕ ਚੋਪਡ਼ਾ ਨੇ ਦੱਸਿਆ ਕਿ ਇਸ ਸੇਵਾ ਕਾਰਜ ਵਿੱਚ ਜਲੰਧਰ ਬਾਈਪਾਸ ਚੌਕ ਦੇ ਦੁਕਾਨਦਾਰਾਂ, ਇੰਦਰਜੀਤ ਢੀਂਗਰਾ, ਸ਼ਿਵ ਗੋਇਲ ਪੱਤਰਕਾਰ, ਪਰਮਿੰਦਰ ਮਹਿਤਾ, ਅਸ਼ੋਕ ਵਿਰਮਾਨੀ, ਮਨੋਜ ਮਹਿਤਾ, ਕੁਮਾਰ ਮਹਿਤਾ, ਨਰਿੰਦਰ ਮਹਿੰਦੂ, ਪੰਛੀ ਸੇਵਾ ਸੋਸਾਇਟੀ ਦੇ ਅਸ਼ੋਕ ਥਾਪਰ, ਹੀਰਾਲਾਲ ਗੋਇਲ, ਦੇਵਦੱਤ ਚੁੱਘ, ਡੌਲੀ ਚੁੱਘ, ਵਿਸ਼ਾਲ ਜੈਨ, ਅਮਿਤ ਜੈਨ, ਰਸ਼ਮੀ ਜੈਨ, ਅਜੈ ਸਿੱਕਾ, ਡਿਫੈਂਸ ਵੈਟਰਨਜ਼ ਆਰਗੇਨਾਈਜ਼ੇਸ਼ਨ ਦੇ ਮੁੱਖ ਸਲਾਹਕਾਰ ਜੇ. ਜੇ. ਅਰੋਡ਼ਾ, ਪ੍ਰਦੀਪ ਸ਼ਰਮਾ, ਬਬਲਾ ਸ਼ਰਮਾ, ਕੇ. ਕੇ. ਵਰਮਾ, ਕੈਪਟਨ ਗੁਰਨਾਮ ਸਿੰਘ, ਸੁਭਾਸ਼ ਚੰਦਰ ਪ੍ਰੇਮੀ, ਹਰੀਸ਼ ਕਪੂਰ, ਵਿਕਾਸ ਕਪੂਰ, ਰਾਮ ਅਵਤਾਰ, ਸਤਪਾਲ ਮਲਹੋਤਰਾ, ਵਿਪਨ ਅਗਰਵਾਲ, ਰਕਸ਼ਾ ਅਗਰਵਾਲ, ਅਸ਼ੋਕ ਸਿੰਗਲਾ ਮਾਲ੍ਹਹਾ ਆਦਿ ਆਪਣਾ ਵਡਮੁੱਲਾ ਯੋਗਦਾਨ ਦੇ ਰਿਹੇ ਹਨ।
ਸਾਵਣ ਦਾ ਪਵਿੱਤਰ ਮਹੀਨਾ 22 ਜੁਲਾਈ, 2024 ਤੋਂ ਸ਼ੁਰੂ ਹੋਵੇਗਾ। ਇਹ 19 ਅਗਸਤ, 2024 ਨੂੰ ਸਮਾਪਤ ਹੋਵੇਗਾ।
ਬਾਕਸ
ਪਹਿਲਾ ਸਾਵਨ ਸੋਮਵਰ ਵਰਤ-22 ਜੁਲਾਈ 2024
ਦੂਜਾ ਸਾਵਨ ਸੋਮਵਰ ਵਰਤ-29 ਜੁਲਾਈ 2024
ਤੀਜਾ ਸਾਵਨ ਸੋਮਵਾਰ ਵਰਤ-5 ਅਗਸਤ 2024
ਚੌਥਾ ਸਾਵਨ ਸੋਮਵਰ ਵਰਤ-12 ਅਗਸਤ 2024
5ਵਾਂ ਸਾਵਨ ਸੋਮਵਰ ਵਰਤ-19 ਅਗਸਤ 2024
=========
22 ਜੁਲਾਈ, 2024 ਸੋਮਵਾਰ ਸਾਵਣ ਮਹੀਨੇ ਦਾ ਪਹਿਲਾ ਦਿਨ
2 ਅਗਸਤ, 2024 ਸ਼ੁੱਕਰਵਾਰ ਸਾਵਣ ਸ਼ਿਵਰਾਤਰੀ
7 ਅਗਸਤ, 2024 ਬੁੱਧਵਾਰ ਹਰੀਯਾਲੀ ਤੀਜ
9 ਅਗਸਤ, 2024 ਸ਼ੁੱਕਰਵਾਰ ਨਾਗ ਪੰਚਮੀ
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)