ਮੀਟਿੰਗ ਦੌਰਾਨ ਉੱਘੇ ਸਾਹਿਤਕਾਰ ਡਾ.ਰਣਜੀਤ ਸਿੰਘ,ਸਮਾਜਸੇਵੀ ਤਰਲੋਚਨ ਸਿੰਘ ਸਫਰੀ,ਮਨਜੀਤ ਸਿੰਘ ਝੱਮਟ,ਸਾਧੂ ਸਿੰਘ ਸਰਪੰਚ,ਉੱਘੇ ਸਨਅਤਕਾਰ ਰਾਕੇਸ਼ ਕਪੂਰਸਨਮਾਨਿਤ
ਰਾਕੇਸ਼ ਕਪੂਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਵਾਈਸ ਪ੍ਰਧਾਨ ਨਿਯੁਕਤ
ਅੱਜ ਗੁਰੂ ਤੇਗ ਬਹਾਦਰ ਜੀ,ਸ੍ਰੀ ਗੁਰੂ ਅਰਜੁਨ ਦੇਵ ਜੀ,ਭਗਤ ਨਾਮਦੇਵ ਜੀ ਅਤੇ ਭਗਤ ਧੰਨਾ ਜੀ ਦੇ ਜਨਮ ਉਤਸਵ'ਤੇ ਖੁਸ਼ੀਆਂ ਸਾਂਝੀਆਂ ਕੀਤੀਆਂ
ਲੁਧਿਆਣਾ, 20 ਅਪ੍ਰੈਲ ()- ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਗੁਰਦੇਵ ਸਿੰਘ ਲਾਪਰਾਂ, ਡਾ. ਜਗਤਾਰ ਸਿੰਘ ਧੀਮਾਨ, ਕਰਨੈਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ ਦੀ ਸਰਪ੍ਰਸਤੀ ਹੇਠ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਉੱਘੇ ਸਾਹਿਤਕਾਰ ਡਾ. ਰਣਜੀਤ ਸਿੰਘ, ਉੱਘੇ ਸਨਅਤਕਾਰ ਰਾਕੇਸ਼ ਕਪੂਰ, ਤਰਲੋਚਨ ਸਿੰਘ ਸਫਰੀ, ਮਨਜੀਤ ਸਿੰਘ ਝੱਮਟ, ਸਾਧੂ ਸਿੰਘ ਸਰਪੰਚ, ਫਾਊਂਡੇਸ਼ਨ ਦੀ ਚੇਅਰਪਰਸਨ ਸਵਰਨਜੀਤ ਕੌਰ ਖੱਟੜਾ, ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਰਾਕੇਸ਼ ਕਪੂਰ ਨੂੰ ਫਾਊਂਡੇਸ਼ਨ ਦਾ ਵਾਈਸ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।
ਇਸ ਸਮੇਂ ਸ੍ਰੀ ਬਾਵਾ ਨੇ ਦੱਸਿਆ ਕਿ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਮਾਧੋ ਦਾਸ ਬੈਰਾਗੀ ਦੇ ਰੂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਲੌਕਿਕ ਮਿਲਾਪ ਹੋਇਆ ਜਿਸ ਤੋਂ ਬਾਅਦ ਗੁਰੂ ਸਾਹਿਬ ਦਾ ਥਾਪੜਾ ਅਤੇ ਅਸ਼ੀਰਵਾਦ ਨਾਲ ਉਹਨਾਂ ਵੱਲੋਂ ਬਖਸ਼ੇ ਪੰਜ ਤੀਰ, ਪੰਜ ਸਿੰਘ, 20 ਸਾਥੀ, ਨਗਾਰਾ ਅਤੇ ਨਿਸ਼ਾਨ ਸਾਹਿਬ ਦੇ ਕੇ ਮੁਗਲਾਂ ਦੇ ਜੁਲਮਾਂ ਦਾ ਖਾਤਮਾ ਕਰਨ ਲਈ ਪੰਜਾਬ ਵੱਲ ਤੋਰਿਆ, ਜੋ ਮਹਾਨ ਸੂਰਬੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਦੀ ਟ੍ਰੇਨਡ ਫੌਜ਼ ਨਾਲ ਆਮ ਲੋਕਾਂ ਦੀ ਸਹਾਇਤਾ ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ ਸਭ ਸਨ, ਜਿੱਤ ਪ੍ਰਾਪਤ ਕੀਤੀ। ਵਜ਼ੀਰ ਖਾਂ ਦਾ ਖਾਤਮਾ 12 ਮਈ 1710 ਨੂੰ ਕੀਤਾ ਅਤੇ 14 ਮਈ ਨੂੰ ਸਰਹਿੰਦ 'ਤੇ ਫਤਿਹ ਦਾ ਝੰਡਾ ਲਹਿਰਾਇਆ। ਉਹਨਾਂ ਕਿਹਾ ਕਿ ਬਾਬਾ ਜੀ ਦੀ ਲੜਾਈ ਜੁਲਮ ਖਿਲਾਫ ਸੀ। ਕਿਸੇ ਧਰਮ ਜਾਂ ਜਾਤ-ਪਾਤ ਖਿਲਾਫ ਨਹੀਂ ਸੀ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਇਹ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਫਤਿਹ ਮਾਰਚ ਕੱਢ ਕੇ ਮਨਾਉਂਦੀ ਹੈ। ਸੋ ਫੈਸਲਾ ਕੀਤਾ ਗਿਆ ਕਿ ਇਹ ਫਤਿਹ ਮਾਰਚ 13 ਮਈ ਸਵੇਰੇ 8 ਵਜੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਨਿਹੰਗ ਮੁੱਖੀ ਬਾਬਾ ਬਲਵਿੰਦਰ ਸਿੰਘ ਅਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖੀ ਨਿਹੰਗ ਬਾਬਾ ਜੋਗਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਆਰੰਭ ਹੋਵੇਗਾ ਜੋ ਮੁੱਲਾਂਪੁਰ, ਲੁਧਿਆਣਾ ਹੁੰਦਾ ਹੋਇਆ ਚੱਪੜਚਿੜੀ ਸਮਾਗਮ ਤੋਂ ਬਾਅਦ ਸ਼ਾਮ ਨੂੰ 5 ਵਜੇ ਸਰਹਿੰਦ ਪਹੁੰਚੇਗਾ ਜਿੱਥੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਫਤਿਹ ਦਾ ਝੰਡਾ ਲਹਿਰਾਇਆ ਜਾਵੇਗਾ। ਇਸ ਸਮਾਗਮ ਵਿਚ ਨਿਹੰਗ ਮੁੱਖੀ ਬਾਬਾ ਬਲਵੀਰ ਸਿੰਘ ਪਟਿਆਲਾ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ।
ਅੱਜ ਮੀਟਿੰਗ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਸ਼੍ਰੀ ਗੁਰੂ ਅਰਜੁਨ ਦੇਵ ਜੀ, ਭਗਤ ਨਾਮਦੇਵ ਜੀ ਅਤੇ ਭਗਤ ਧੰਨਾ ਜੀ ਦੇ ਜਨਮ ਉਤਸਵ 'ਤੇ ਮਿਠਾਆਈ ਵੀ ਵੰਡੀ ਗਈ।
ਇਸ ਸਮੇਂ ਹਰਬੰਸ ਲਾਲ ਭੰਬ (ਕਰਨਲ ਰਿਟਾਇਰਡ), ਕਰਨਲ ਸੁਨੀਲ ਸ਼ਰਮਾ, ਗਗਨਦੀਪ ਸਿੰਘ, ਅਮਰਪਾਲ ਸਿੰਘ, ਸਾਧੂ ਸਿੰਘ ਦਿਲਸ਼ਾਦ, ਲਖਵਿੰਦਰ ਸਿੰਘ, ਰਣਵੀਰ ਸਿੰਘ, ਕਮਲਜੀਤ ਕੌਰ ਹਿੱਸੋਵਾਲ, ਤਜਿੰਦਰ ਕੌਰ ਰਕਬਾ, ਦੀਪ ਲੁਧਿਆਣਵੀ, ਲੋਕੇਸ਼ ਜੈਨ (ਜੈਨ ਸਮਾਜ), ਹਰਬੰਸ ਸਿੰਘ ਸ਼ੇਖੂਪੁਰਾ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ ਢੇਸੀ, ਦਲਵੀਰ ਸਿੰਘ, ਮਨੂੰ ਤਿਆਗੀ, ਦਵਿੰਦਰ ਰਿੰਕੂ ਵਲੀਪੁਰ, ਗੁਰਪ੍ਰੀਤ ਸਿੰਘ ਢੇਸੀ ਆਦਿ ਹਾਜ਼ਰ ਸਨ।
historic-fateh-march-to-mark-sirhind-fateh-diwas-on-may-13-from-rakba
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)