- ਵੱਖ-ਵੱਖ 15 ਖੇਡਾਂ 'ਚ ਕਰੀਬ 230 ਖਿਡਾਰੀਆਂ ਨੇ ਲਿਆ ਹਿੱਸਾ
- ਲੜਕੀਆਂ ਦੇ ਚੋਣ ਟਰਾਇਲ ਭਲਕੇ 9 ਜੁਲਾਈ ਨੂੰ ਲਏ ਜਾਣਗੇ
ਖੇਡ ਵਿਭਾਗ ਪੰਜਾਬ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਦੇ ਵੱਖ-ਵੱਖ 15 ਖੇਡਾਂ ਦੇ ਚੋਣ ਟਰਾਇਲ ਕਰਵਾਏ ਗਏ।
ਇਸ ਸਬੰਧੀ ਜ਼ਿਲ੍ਹਾ ਖੇਡ ਅਫਸਰ ਲੁਧਿਆਣਾ ਕੁਲਦੀਪ ਚੁੱਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ, ਆਰਚਰੀ ਬਾਕਸਿੰਗ, ਬੈਡਮਿੰਟਨ, ਸਾਈਕਲਿੰਗ, ਫੁੱਟਬਾਲ, ਹਾਕੀ, ਜੂਡੋ, ਕਬੱਡੀ ਨੈਸਨਲ ਸਟਾਈਲ, ਖੋਹ-ਖੋਹ, ਸ਼ੂਟਿੰਗ, ਤੈਰਾਕੀ, ਵਾਲੀਬਾਲ, ਵੇਟ-ਲਿਫਟਿੰਗ ਅਤੇ ਕੁਸਤੀ ਖੇਡਾਂ ਵਿੱਚ ਕਰੀਬ 230 ਖਿਡਾਰੀਆਂ ਨੇ ਹਿੱਸਾ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਲੜਕੀਆਂ ਦੇ ਚੋਣ ਟਰਾਇਲ ਭਲਕੇ 9 ਜੁਲਾਈ ਨੂੰ ਲਏ ਜਾਣਗੇ ਜਿਨ੍ਹਾਂ ਦੀ ਰਜਿਸਟਰੇਸਨ ਸਵੇਰੇ 8:30 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸੁਰੂ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਸਪੋਰਟਸ ਵਿੰਗ ਸਕੀਮ ਅਧੀਨ ਚੁਣੇ ਜਾਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਖੇਡਾਂ ਦਾ ਸਮਾਨ, ਟਰੇਨਿੰਗ ਦੇ ਨਾਲ-ਨਾਲ ਹਰੇਕ ਰੈਜੀਡੈਂਸ਼ਲ ਖਿਡਾਰੀ ਨੂੰ 225 ਰੁਪਏ ਅਤੇ ਡੇ-ਸਕਾਲਰ ਨੂੰ 125 ਰੁਪਏ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਤਾਂ ਜੋ ਨਰੋਏ ਪੰਜਾਬ ਦੀ ਸਿਰਜਨਾ ਦਾ ਮੁੱਢ ਬੰਨਿਆ ਜਾ ਸਕੇ।
sports-department-conducts-sports-selection-trials-at-guru-nanak-stadium
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)