ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਇਸ ਦੌਰੇ ਬਾਰੇ ਦਿੱਤੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦਿਨਾਂ ਵਿਦੇਸ਼ ਦੌਰੇ -ਤੇ ਰਵਾਨਾ। ਉਹ 3 ਦਿਨਾਂ ਲਈ ਅਮਰੀਕਾ ਦੇ ਦੌਰੇ -ਤੇ ਹੋਣਗੇ ਅਤੇ ਫਿਰ ਮਿਸਰ ਦੇ ਦੋ ਦਿਨਾਂ ਦੌਰੇ -ਤੇ ਜਾਣਗੇ।ਅੱਜ ਉਹ ਭਾਰਤ ਤੋਂ ਅਮਰੀਕਾ ਲਈ ਰਵਾਨਾ ਹੋਏ ਹਨ। ਉਨ੍ਹਾਂ ਦੇ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਵਾਸ਼ਿੰਗਟਨ ਦੇ ਐਂਡਰਿਊ ਏਅਰ ਫੋਰਸ ਬੇਸ -ਤੇ ਉਤਰਨ ਦੀ ਉਮੀਦ ਹੈ, ਜਿੱਥੇ ਭਾਰਤੀ ਅਮਰੀਕੀ ਉਨ੍ਹਾਂ ਦਾ ਸਵਾਗਤ ਕਰਨਗੇ।ਰਵਾਨਾ ਹੋਣ ਤੋਂ ਪਹਿਲਾਂ ਇੱਕ ਅਮਰੀਕੀ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਏ ਪੀਐਮ ਮੋਦੀ ਨੇ ਆਲਮੀ ਸਥਿਤੀ ਅਤੇ ਖਾਸ ਕਰਕੇ ਰੂਸ-ਯੂਕਰੇਨ ਯੁੱਧ ਦਾ ਜ਼ਿਕਰ ਕੀਤਾ ਅਤੇ ਭਾਰਤ ਦੀ ਰਣਨੀਤੀ -ਤੇ ਖੁੱਲ੍ਹ ਕੇ ਗੱਲ ਕੀਤੀ। ਅਮਰੀਕੀ ਅਖਬਾਰ ‘ਦਿ ਵਾਲ ਸਟਰੀਟ ਜਰਨਲ’ ਨਾਲ ਗੱਲਬਾਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਅਸੀਂ ਨਿਰਪੱਖ ਖੜ੍ਹੇ ਹਾਂ ਪਰ ਅਸੀਂ ਨਿਰਪੱਖ ਨਹੀਂ ਹਾਂ, ਸਗੋਂ ਸ਼ਾਂਤੀ ਦੇ ਪੱਖ ਵਿੱਚ ਖੜ੍ਹੇ ਹਾਂ।
Prime-Minister-Narendra-Modi-Left-On-A-Five-day-Foreign-Tour
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)