ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪੰਜਾਬੀ ਫਿਲਮ  ‘ਸਨੀ ਦੀ" />

professor-mohan-singh-memorial-foundation-honours-artists-of-punjabi-film-sunny-di-honey

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪੰਜਾਬੀ ਫਿਲਮ ‘ਸਨੀ ਦੀ ਹਨੀ’ ਦੇ ਕਲਾਕਾਰਾਂ ਦਾ ਸਨਮਾਨ

Feb18,2026 | Narinder Kumar | Chandigarh

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪੰਜਾਬੀ ਫਿਲਮ ‘ਸਨੀ ਦੀ ਹਨੀ’ ਦੇ ਕਲਾਕਾਰਾਂ ਲਈ ਕਰਵਾਏ ਇੱਕ ਸਨਮਾਨ ਸਮਾਰੋਹ ਵਿੱਚ ਫਿਲਮ ਦੇ ਡਾਇਰੈਕਟਰ ਮਨਜਿੰਦਰ ਸਿੰਘ ਦੇ ਨਾਲ ਫਿਲਮ ਦੇ ਹੀਰੋ ਬਿਨੇ ਜੌੜਾ ਅਤੇ ਕਲਾਕਾਰ ਰੁਪਿੰਦਰ ਰੂਪੀ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਪਹੁੰਚੇ। ਜਦੋਂ ਕਿ ਉਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਅਤੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਆਈ ਏ ਐਸ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਫਿਲਮ ‘ਸਨੀ ਦੀ ਹਨੀ’ ਦਾ ਵਿਸ਼ੇਸ਼ ਸ਼ੋਅ ਵੀ ਦਿਖਾਇਆ ਗਿਆ ।
ਇਸ ਸ਼ੋਅ ਉਪਰੰਤ ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਗੇ ਸਮਾਜਕ ਸੁਨੇਹੇ ਦੇਣ ਵਾਲੀਆਂ ਫਿਲਮਾਂ ਦੀ ਸਾਨੂੰ ਲੋੜ ਹੈ ਇਸ ਲਈ ਅਸੀਂ ਸਨੀ ਦੀ ਹਨੀ ਫਿਲਮ ਨੂੰ ਜੀਅ ਆਇਆਂ ਆਖਦੇ ਹਾਂ। ਸ਼੍ਰੀ ਲਵਲੀ ਨੇ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਫਿਲਮ ਨੌਜਵਾਨ ਪੀੜੀ ਨੂੰ ਆਪਣੇ ਮਾਂ ਬਾਪ ਦੇ ਸਤਿਕਾਰ ਦਾ ਸੁਨੇਹਾ ਦਿੰਦੀ ਹੈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬੀ ਫਿਲਮਾਂ ਦਾ ਇਤਿਹਾਸ ਬਹੁਤ ਅਮੀਰ ਹੈ, ਕਿਉਂਕਿ ਫਿਲਮਾਂ ਨੇ ਸਾਡਾ ਅਮੀਰ ਸਭਿਆਚਾਰ ਸੰਭਾਲ ਕੇ ਰੱਖਿਆ ਹੈ । ਡਾ ਗੋਸਲ ਨੇ ਕਿਹਾ ਇਹ ਫਿਲਮ ਸਨੀ ਦੀ ਹਨੀ ਵੀ ਚੰਗਾ ਸੁਨੇਹਾ ਦੇਸ ਵਿੱਚ ਕਾਮਯਾਬ ਹੋਈ ਹੈ।
ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਇਹ ਫਿਲਮ ਦੇਖਕੇ ਖੁਸ਼ੀ ਹੋਈ ਹੈ ਕਿ ਭਵਿੱਖ ਵਿੱਚ ਸਾਡੇ ਕੋਲ ਚੰਗੇ ਕਲਾਕਾਰ ਹਨ।
ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸ਼ੁਰੂ ਤੋਂ ਕਲਾਕਾਰਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਕਿਉਂਕਿ ਸ ਜਗਦੇਵ ਸਿੰਘ ਜੱਸੋਵਾਲ ਨੇ ਪੰਜਾਬੀ ਸਾਹਿਤ ਅਤੇ ਕਲਾਕਾਰਾਂ ਦੀ ਹਮੇਸ਼ਾ ਸਰਪ੍ਰਸਤੀ ਕੀਤੀ ਹੈ ।
ਇਸ ਮੌਕੇ ਸੰਗੀਤ ਨਿਰਦੇਸ਼ਨ ਤੇਜਵੰਤ ਕਿੱਟੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸ. ਜਸਮੇਰ ਸਿਮਘ ਢੱਟ, ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਤੂਰ, ਡਾ ਚਰਨਜੀਤ ਸਿੰਘ ਔਲਖ, ਡਾ ਰਿਸ਼ੀ ਇੰਦਰ ਗਿੱਲ, ਡਾ ਤਜਿੰਦਰ ਸਿੰਘ ਰਿਆੜ, ਡਾ ਕਮਲਜੀਤ ਸੂਰੀ, ਡਾ ਪ੍ਰਭਜੋਧ ਸੰਧੂ, ਪ੍ਰੋ. ਨਿਰਮਲ ਜੌੜਾ, ਰਵਿੰਦਰ ਰੰਗੂਵਾਲ, ਪਰਮਵੀਰ ਸਿੰਘ, ਫੋਟੋ ਆਰਟਿਸਟ ਰਣਜੋਯ ਸਿੰਘ, ਫਿਲਮ ਆਰਟਿਸਟ ਭੁਪਿੰਦਰ ਬਰਨਾਲਾ, ਜਸਵਿੰਦਰ ਸਿੰਘ ਵਿਰਕ, ਪ੍ਰਿੰਸੀਪਲ ਧਰਮ ਸਿੰਘ ਸੰਧੂ, ਹਰਪਾਲ ਸਿੰਘ ਮਾਂਗਟ, ਡਾ ਮੁਕੇਸ਼ ਅਰੋੜਾ ਅਤੇ ਵੱਖ ਵੱਖ ਕਾਲਜਾਂ ਦੇ ਪਿੰਸੀਪਲ,ਅਧਿਆਪਕ ਅਤੇ ਸ਼ਹਿਰ ਦੇ ਕਲਾਪ੍ਰੇਮੀ ਭਰਵੀਂ ਹਾਜ਼ਰੀ ਵਿੱਚ ਮੌਜੂਦ ਸਨ।
ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਜਿਨਾਂ ਵਿੱਚ ਮੈਡਮ ਮਨੀਸ਼ਾ, ਅਮਿਤਾ ਰਾਜਨ, ਮੁਸਕਾਨ, ਦਮਨਜੀਤ ਕੌਰ, ਤਰਨਜੀਤ ਕੌਰ, ਅਮੀਸ਼ਾ, ਕਵਲੀਨ, ਪੂਨਮ ਕਪੂਰ, ਸੋਨੀਆ, ਨੇਹਾ ਬਜਾਜ, ਬੰਦਨਾ ਸੂਦ, ਕੁਲਦੀਪ ਕੌਰ, ਰੇਨੂ, ਵੇਦਾਂਤ, ਰਾਹੁਲ ਅਤੇ ਨੀਲੂ ਵੀ ਸ਼ਾਮਿਲ ਰਹੇ।

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB