*ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026*

punjab-government-to-integrate-artificial-intelligence-across-all-departments-to-fast-track-public-services-sanjeev-arora

ਏਆਈ ਦੀ ਵਰਤੋਂ ਨਾਲ ਸਰਕਾਰੀ ਸੇਵਾਵਾਂ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਵੇਗੀ ਪੰਜਾਬ ਸਰਕਾਰ: ਸੰਜੀਵ ਅਰੋੜਾ

Mar14,2026 | Narinder Kumar | Mohali (sas Nagar)

*ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026*
*ਕਿਹਾ, ਸੂਬਾ ਮਸਨੂਈ ਬੁੱਧੀ ਦੇ ਸਦਉਪਯੋਗ ਨਾਲ ਨੌਜਵਾਨ ਸ਼ਕਤੀਕਰਨ, ਖੇਤੀਬਾੜੀ, ਉਦਯੋਗ, ਪ੍ਰਸ਼ਾਸਨਿਕ ਸੁਧਾਰਾਂ ਲਈ ਵਚਨਬੱਧ*

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਉਹ ਪਲ ਬੜੇ ਖ਼ਾਸ ਬਣ ਗਏ, ਜਦੋਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਆਰਟੀਫ਼ੀਸ਼ਲ ਇੰਟੈਲੀਜੈਂਸ (ਮਸਨੂਈ ਬੁੱਧੀ) ਦੀ ਕ੍ਰਾਂਤੀ ਅਪਣਾਉਣ ਲਈ ਵਿਸਥਾਰਿਤ ਯੋਜਨਾਵਾਂ ਦਾ ਐਲਾਨ ਕੀਤਾ।
ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) 'ਤੇ ਹੋਏ ਸਮਾਪਤੀ ਸੈਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੁਹਿਰਦ ਯਤਨ ਕਰਦਿਆਂ ਇਹ ਯਕੀਨੀ ਬਣਾਵੇਗੀ ਕਿ ਪੰਜਾਬ, ਖ਼ਾਸ ਕਰਕੇ ਇੱਥੋਂ ਦੇ ਨੌਜਵਾਨ ਤੇਜ਼ੀ ਨਾਲ ਉੱਨਤੀ ਦੇ ਰਾਹ ਪਈ ਏਆਈ ਤਕਨਾਲੋਜੀ ਦਾ ਪੂਰਾ ਲਾਹਾ ਲੈ ਸਕਣ।
ਪ੍ਰਸ਼ਾਸਨਿਕ ਸੁਧਾਰ ਵੱਲ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ ਮੰਤਰੀ ਅਰੋੜਾ ਨੇ ਦੱਸਿਆ ਕਿ ਰਾਜ ਸਰਕਾਰ ਯੋਜਨਾਬੱਧ ਢੰਗ ਨਾਲ ਆਪਣੇ ਸਾਰੇ ਵਿਭਾਗਾਂ ਵਿੱਚ ਏਆਈ ਦੀ ਵਰਤੋਂ ਵੱਲ ਕਦਮ ਵਧਾਏਗੀ। ਉਨ੍ਹਾਂ ਕਿਹਾ, “ਇਸ ਪਹਿਲ ਦਾ ਉਦੇਸ਼ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਤੇਜ਼ ਕਰਨਾ ਅਤੇ ਲੋਕਾਂ ਤੱਕ ਸਰਕਾਰੀ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਆਸਾਨੀ ਨਾਲ ਪਹੁੰਚਯੋਗ ਬਣਾਉਣਾ ਹੈ।”
ਵੱਡੀ ਗਿਣਤੀ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੇ ਮੁਖ਼ਾਤਿਬ ਹੁੰਦਿਆਂ ਕੈਬਨਿਟ ਮੰਤਰੀ ਨੇ ਤਕਨਾਲੋਜੀ ਦੇ ਵਧ ਰਹੀ ਸਰਬਵਿਆਪੀ ਵਰਤੋਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਏਆਈ ਹੁਣ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਇਸ ਦੀ ਸਹੀ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਵਰਤੋਂ ਕਰੀਏ।
ਸੰਮੇਲਨ ਨੂੰ ਮਿਲੇ ਭਰਪੂਰ ਹੁੰਗਾਰੇ 'ਤੇ ਤਸੱਲੀ ਜ਼ਾਹਿਰ ਕਰਦੇ ਹੋਏ ਉਦਯੋਗ ਮੰਤਰੀ ਨੇ ਕਿਹਾ ਕਿ ਅੱਜ ਦਿਨ ਭਰ ਦੇ 26 ਸੈਸ਼ਨਾਂ ਦਾ ਇਕੱਠ ਅਤੇ ਹੁੰਗਾਰਾ ਪੰਜਾਬ ਦੇ ਵਿਕਾਸ ਦੇ ਸਫ਼ਰ ਦੌਰਾਨ ਨਿਵੇਸ਼ਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।
ਇਸ ਸੈਸ਼ਨ ਵਿੱਚ ਤਕਨਾਲੋਜੀ, ਅਕਾਦਮਿਕ ਅਤੇ ਉਦਯੋਗ ਖੇਤਰ ਦੇ ਪ੍ਰਮੁੱਖ ਵਿਅਕਤੀਆਂ ਦੀ ਸ਼ਮੂਲੀਅਤ ਨਾਲ ਇੱਕ ਨਰੋਈ ਪੈਨਲ ਚਰਚਾ ਵੀ ਹੋਈ। ਪੈਨਲ ਵਿੱਚ ਕੋ-ਫਾਊਂਡਰ (XLScout) ਕੋਮਲ ਤਲਵਾਰ, ਗੰਗਾ ਐਕਰੋਵੂਲ ਤੋਂ ਅਮਿਤ ਥਾਪਰ, ਪਲਾਕਸ਼ਾ ਯੂਨੀਵਰਸਿਟੀ ਦੇ ਪ੍ਰੋ. ਰਾਜੀਵ ਰਤਨ ਸ਼ਾਹ ਅਤੇ ਐਸਟੀਪੀਆਈ ਮੋਹਾਲੀ ਦੇ ਡਾਇਰੈਕਟਰ ਸ਼ੈਲੇਂਦਰ ਤਿਆਗੀ ਸ਼ਾਮਲ ਸਨ।
ਚਰਚਾ ਦੌਰਾਨ ਮਾਹਿਰਾਂ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਵਿੱਚ ਏਆਈ ਦੀ ਕਾਇਆ ਪਲਟਣ ਵਾਲੀ ਸਮਰੱਥਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਏਆਈ ਨਾਲ ਕਿਸੇ ਕੰਪਨੀ ਦੀ ਉਤਪਾਦਕਤਾ ਵਿੱਚ 20 ਫੀਸਦੀ ਤੋਂ ਵੱਧ ਵਾਧਾ ਹੋ ਸਕਦਾ ਹੈ। ਓਹਨਾਂ ਇਹ ਵੀ ਜ਼ੋਰ ਦਿੱਤਾ ਕਿ ਸਭ ਤੋਂ ਪਹਿਲਾਂ ਉਦਯੋਗਾਂ ਨੂੰ ਆਪਣੀਆਂ ਕਾਰੋਬਾਰੀ ਸਮੱਸਿਆਵਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਫਿਰ ਰਣਨੀਤਿਕ ਢੰਗ ਨਾਲ ਏਆਈ ਦੀ ਮਦਦ ਨਾਲ ਉਨ੍ਹਾਂ ਦਾ ਹੱਲ ਲੱਭਣਾ ਚਾਹੀਦਾ ਹੈ।
ਕਾਰਪੋਰੇਟ ਕਾਰਗੁਜ਼ਾਰੀ ਤੋਂ ਇਲਾਵਾ ਮਾਹਿਰਾਂ ਨੇ ਇਹ ਵੀ ਉਜਾਗਰ ਕੀਤਾ ਕਿ ਏਆਈ ਪੰਜਾਬ ਦੇ ਮੁੱਖ ਖੇਤਰਾਂ ਜਿਵੇਂ ਖੇਤੀਬਾੜੀ, ਉਦਯੋਗ ਅਤੇ ਵਪਾਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ ਅਤੇ ਰਾਜ ਦੇ ਪ੍ਰਸ਼ਾਸਨ ਨੂੰ ਹੋਰ ਬਿਹਤਰ ਬਣਾ ਸਕਦੀ ਹੈ।
ਸਾਜ਼ਗਾਰ ਨਵੀਨਤਾ ਮਾਹੌਲ ਸਿਰਜਣ ਉੱਤੇ ਜ਼ੋਰ ਦਿੰਦੇ ਹੋਏ ਮਾਹਿਰਾਂ ਨੇ ਸਰਕਾਰ ਨੂੰ ਸਿਫ਼ਾਰਸ਼ ਕੀਤੀ ਕਿ ਸ਼ੁਰੂਆਤੀ ਪੱਧਰ ਦੇ ਏਆਈ ਸਟਾਰਟਅਪਸ ਨੂੰ ਸਹਾਇਤਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਸਬਸਿਡੀ ਵਾਲੀ ਕਲਾਊਡ ਸਟੋਰੇਜ ਅਤੇ ਮਜ਼ਬੂਤ ਡਾਟਾਬੇਸ ਢਾਂਚਾ ਮੁਹੱਈਆ ਕਰਵਾਇਆ ਜਾਵੇ।
ਸੈਸ਼ਨ ਦੀ ਸ਼ੁਰੂਆਤ ਵਿੱਚ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਅਤੇ ਇਨਵੈਸਟ ਪੰਜਾਬ ਦੇ ਸੀਈਓ ਅਮਿਤ ਢਾਕਾ ਨੇ ਪ੍ਰਭਾਵਸ਼ਾਲੀ ਪ੍ਰਜ਼ੈਂਟੇਸ਼ਨਜ਼ ਦਿੱਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਲਈ ਪੰਜਾਬ ਦੀ ਤਿਆਰੀ ਨੂੰ ਦਰਸਾਇਆ, ਖ਼ਾਸ ਤੌਰ ‘ਤੇ ਮੋਹਾਲੀ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ ਲਈ ਉਭਰਦੇ ਹੱਬ ਵਜੋਂ ਦਰਸਾਇਆ ਗਿਆ।
ਇਸ ਦਿਲਚਸਪ ਅਤੇ ਜਾਣਕਾਰੀ ਭਰਪੂਰ ਸੈਸ਼ਨ ਦੇ ਮਾਡਰੇਟਰ ਬੋਸਟਨ ਕਨਸਲਟਿੰਗ ਗਰੁੱਪ (ਬੀ ਸੀ ਜੀ) ਦੇ ਵਿਨੀਤ ਵਿਜੈਵਰਜੀਆ ਸਨ।

punjab-government-to-integrate-artificial-intelligence-across-all-departments-to-fast-track-public-services-sanjeev-arora



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB