ਦਿਲੀ ਪੁਲਿਸ, ਐਨਐਸਜੀ, ਸੀਆਰਪੀਐਫ, ਸੀਏਪੀਐਫ ਦੇ 50 ਹਜ਼ਾਰ ਜਵਾਨ ਅਤੇ ਫੌਜ ਦੇ ਲਗਭਗ 80 ਹਜ਼ਾਰ ਜਵਾਨ, ਬੁਲੇਟ ਪਰੂਫ ਵਾਹਨ, ਐਂਟੀ ਐਂ ਡਰੋਨ ਸਿਸਟਮ, ਏਅਰ ਡਿਫੈਂਸ ਸਿਸਟਮ, ਲੜਾਕੂ ਜੈੱਟ ਰਾਫੇਲ, ਹਵਾਈ ਸੈਨਾ ਅਤੇ ਫੌਜ ਦੇ ਹੈਲੀਕਾਪਟਰ, ਜੋਕਿ 80 ਕਿਲੋਮੀਟਰ ਤੱਕ ਮਾਰ ਕਰ ਸਕਦੇਹਨ। ਹਵਾਈ ਮਿਜ਼ਾਈਲਾਂ, ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ, ਦਿੱਲੀ ਦੇ ਆਲੇ-ਦੁਆਲੇ ਦੇ ੪ ਹਵਾਈ ਅੱਡੇ ਅਲਰਟ ਮੋਡ 'ਤੇ... ਇਹ ਸਭ ਜੀ-20 ਸੰਮੇਲਨ ਦੀ ਸੁਰੱਖਿਆ ਲਈ। ਪੁਲਿਸ ਮੁਤਾਬਕ ਦਿੱਲੀ ਵਿੱਚ ਪਹਿਲੀ ਵਾਰ ਅਜਿਹੀ ਸੁਰੱਖਿਆ ਕੀਤੀ ਗਈ ਹੈ। 9 ਅਤੇ 10 ਸਤੰਬਰ ਨੂੰ ਹੋਣ ਵਾਲੇ ਇਸ ਸੰਮੇਲਨ 'ਚ ਜੀ-20 ਦੇਮੈਂਬਰ, 18 ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ, ਯੂਰਪੀ ਸੰਘ ਦੇ ਡੈਲੀਗੇਟ ਅਤੇ 9 ਮਹਿਮਾਨ ਦੇਸ਼ਾਂ ਦੇ ਮੁਖੀ ਦਿੱਲੀ 'ਚ ਹੋਣਗੇ। ਇਹ ਪਹਿਲੀ ਵਾਰ ਹੈਜਦੋਂਇੰਨੇ ਸਾਰੇਵਿਸ਼ਵ ਨੇਤਾ ਭਾਰਤ ਆ ਰਹੇਹਨ। ਇਹੀ ਕਾਰਨ ਹੈਕਿ ਪੂਰੀ ਦਿੱਲੀ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਜਿਨ੍ਹਾਂ ਹੋਟਲਾਂ ਵਿੱਚ ਵਿਦੇਸ਼ੀ ਮਹਿਮਾਨ ਠਹਿਰਣਗੇ, ਉੱਥੇ ਡੀਸੀਪੀ ਰੈਂਕ ਦੇ ਇੱਕ ਅਧਿਕਾਰੀ ਨੂੰ ਕੈਂਪ ਕਮਾਂਡਰ ਵਜੋਂ ਤਾਇਨਾਤ ਕੀਤਾ ਜਾਵੇਗਾ। ਅਸੀਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਇਹ ਜਾਣਨ ਲਈਜੀ-20 ਸੰਮੇਲਨ ਦੀ ਸੁਰੱਖਿਆ 'ਚ 1.30 ਲੱਖ ਸੈਨਿਕ ਤਾਇਨਾਤ, ਮਿਜ਼ਾਈਲ, ਲੜਾਕੂ ਜਹਾਜ਼ ਵੀ ਕੀਤੇ ਗਏ ਤਾਇਨਾਤ ਗੱਲ ਕੀਤੀ ਕਿ ਏਅਰਪੋਰਟ, ਹੋਟਲ, ਸੰਮੇਲਨ ਸਥਾਨ ਭਾਰਤ ਮੰਡਪ ਅਤੇ ਵਿਸ਼ਵ ਨੇਤਾਵਾਂ ਦੇ ਦੌਰੇਦੌਰਾਨ ਕਿਸ ਤਰ੍ਹਾਂ ਦੀ ਸੁਰੱਖਿਆ ਹੋਵੇਗੀ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)