subhash-bawa-appointed-by-bawa-as-president-of-kull-hind-bairagi-vaishnav-swami-mahamandal-uttar-pradesh

ਸੁਭਾਸ਼ ਬਾਵਾ ਨੂੰ ਬਾਵਾ ਨੇ ਕੁੱਲ ਹਿੰਦ ਬੈਰਾਗੀ ਵੈਸ਼ਨਵ (ਸੁਆਮੀ) ਮਹਾਂਮੰਡਲ ਉਤਰ ਪ੍ਰਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ

May16,2024 | Narinder Kumar | Ludhiana

ਨਵੰਬਰ'ਚ ਰਾਸ਼ਟਰੀ ਸੰਮੇਲਨ ਦਿੱਲੀ ਵਿੱਚ ਕਰਾਂਗੇ ਜਿਸ ਵਿੱਚ ਬਿਰਾਦਰੀ ਦੀਆਂ ਸਮੱਸਿਆਵਾਂ ਵਿਚਾਰੀਆਂ ਜਾਣਗੀਆਂ ਅਤੇ9ਸ਼ਖਸ਼ੀਅਤਾਂ ਨੂੰ ਬੈਰਾਗੀ ਰਤਨ ਐਵਾਰਡ ਦੇਵਾਂਗੇ

ਅਮਰੀਕਾ ਦੇ ਬੈਰਾਗੀ ਵੈਸ਼ਨਵ(ਸੁਆਮੀ)ਸਮਾਜ ਦੇ ਪ੍ਰਧਾਨ ਸਿੱਧ ਮਹੰਤ ਨੇ ਸੁਭਾਸ਼ ਬਾਵਾ ਨੂੰ ਵਧਾਈ ਦਿੱਤੀ

ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਬਿਲਾਸਪੁਰ (ਉੱਤਰ ਪ੍ਰਦੇਸ਼) ਦੇ ਵਾਸੀ ਉੱਘੇ ਬਿਜਨਿਸਮੈਨ ਅਤੇ ਕਿਸਾਨ ਨੇਤਾ ਸੁਭਾਸ਼ ਬਾਵਾ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕੁੱਲ ਹਿੰਦ ਬੈਰਾਗੀ ਵੈਸ਼ਨਵ (ਸੁਆਮੀ) ਮਹਾਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਬੈਰਾਗੀ ਸਮਾਜ ਦੇ ਉੱਘੇ ਨੇਤਾ ਹਥਨ ਗੱਦੀ ਦੇ ਸੇਵਾਦਾਰ ਜਸਪਾਲ ਬਾਵਾ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਅਤੇ ਸਨਮਾਨ ਦੇਣ ਦੀ ਰਸਮ ਅਦਾ ਕੀਤੀ। ਇਸ ਸਮੇਂ ਤਰਲੋਚਨ ਬਾਵਾ ਦੋਰਾਹਾ ਬੈਰਾਗੀ ਮਹਾਂਮੰਡਲ ਲੁਧਿਆਣਾ ਦੇ ਪ੍ਰਧਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਸੁਭਾਸ਼ ਬਾਵਾ ਨੂੰ ਅਮਰੀਕਾ ਦੇ ਬੈਰਾਗੀ ਵੈਸ਼ਨਵ ਸਮਾਜ ਦੇ ਪ੍ਰਧਾਨ ਸਿੱਧ ਮਹੰਤ ਨੇ ਵੀ ਵਧਾਈ ਦਿੱਤੀ ਅਤੇ ਨਵੰਬਰ ਦੇ ਦਿੱਲੀ ਸੰਮੇਲਨ ਵਿੱਚ ਆਉਣ ਦਾ ਵਾਅਦਾ ਕੀਤਾ।

ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਬੈਰਾਗੀ ਵੈਸ਼ਨਵ(ਸੁਆਮੀ)ਸਮਾਜ ਦੇ ਲੋਕ ਸੱਚੀ ਸੁੱਚੀ ਕਿਰਤ ਕਰਨ ਦੇ ਨਾਲ ਡੇਰਿਆਂ,ਠਾਕੁਰ ਦੁਆਰਿਆਂ ਵਿੱਚ ਪ੍ਰਭੂ ਭਗਤੀ ਕਰਨ ਵਾਲੇ ਲੋਕ ਹਨ।ਡੇਰਿਆਂ ਤੋਂ ਲੰਗਰ ਹਿਕਮਤ ਅਤੇ ਵਿੱਦਿਆ ਦੀ ਸੇਵਾ ਹੁੰਦੀ ਆ ਰਹੀ ਹੈ।ਸਾਡੇ ਸਮਾਜ ਦੇ ਲੋਕ ਭਾਰਤ ਵਿੱਚ ਦੋ ਕਰੋੜ ਤੋਂ ਵੱਧ ਹਨ।ਪੰਜਾਬ ਵਿੱਚ25ਲੱਖ ਦੇ ਕਰੀਬ ਆਬਾਦੀ ਹੈ।ਦਿੱਲੀ,ਹਰਿਆਣਾ,ਰਾਜਸਥਾਨ,ਉੱਤਰ ਪ੍ਰਦੇਸ਼ ਵਿੱਚ ਆਬਾਦੀ ਪੰਜਾਬ ਨਾਲੋਂ ਕਈ ਗੁਣਾ ਹੈ ਪਰ ਸਿਆਸੀ ਪਾਰਟੀਆਂ ਨੇ ਕਦੇ ਵੀ ਇਹਨਾਂ ਨੂੰ ਬਣਦੀ ਮਾਨਤਾ ਨਹੀਂ ਦਿੱਤੀ।ਜਾਇਦਾਦਾਂ ਦੇ ਮਾਮਲੇ ਵਿੱਚ ਆਮ ਤੌਰ'ਤੇ ਇਹਨਾਂ ਨਾਲ ਵਧੀਕੀਆਂ ਹੁੰਦੀਆਂ ਹਨ ਜਦਕਿ ਇਹ ਲੋਕ ਸਮਾਜ ਸੇਵਾ ਵਿੱਚ ਵਿਸ਼ਵਾਸ ਰੱਖਦੇ ਹਨ।ਉਹਨਾਂ ਦੱਸਿਆ ਕਿ ਨਵੰਬਰ ਵਿੱਚ7ਸਟੇਟਾਂ ਵੱਲੋਂ ਦਿੱਲੀ ਵਿੱਚ ਰਾਸ਼ਟਰੀ ਪੱਧਰ ਦਾ ਸਮਾਗਮ ਮਨੋਹਰ ਬੈਰਾਗੀ(ਮੱਧ ਪ੍ਰਦੇਸ਼),ਯੂ.ਕੇ.ਸੁਆਮੀ,ਬੀ.ਪੀ.ਪੁਜਾਰੀ,ਨਿਰੰਕਾਰ ਸਿੰਘ,ਵਿਨੋਦ ਟਿਲਾਵਤ(ਦਿੱਲੀ),ਵੇਦ ਪ੍ਰਕਾਸ਼ ਸੁਆਮੀ(ਦਿੱਲੀ),ਰਾਮ ਕੁਮਾਰ ਸੁਆਮੀ(ਰਾਜਸਥਾਨ),ਰਿਟਾ.ਕਰਨਲ ਓ.ਪੀ.ਸੁਮਰਾ,ਰੋਹਿਤ ਸੁਆਮੀ ਯੂਥ ਨੇਤਾ,ਮਨੋਜ ਸੁਆਮੀ(ਹਰਿਆਣਾ),ਅਜੀਤ ਬਾਵਾ(ਜੰਮੂ ਕਸ਼ਮੀਰ)ਦੀ ਪ੍ਰਧਾਨਗੀ ਹੇਠ ਹੋ ਰਿਹਾ ਹੈ ਜਿਸ ਵਿੱਚ ਪੂਰੇ ਦੇਸ਼ ਵਿੱਚ ਬਿਰਾਦਰੀ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰਾਂ ਹੋਣਗੀਆਂ ਅਤੇ9ਸ਼ਖਸ਼ੀਅਤਾਂ ਨੂੰ ਬੈਰਾਗੀ ਰਤਨ ਐਵਾਰਡ ਵੀ ਦਿੱਤਾ ਜਾਵੇਗਾ।

ਇਸ ਸਮੇਂ ਸੁਭਾਸ਼ ਬਾਵਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਕਤੂਬਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ ਬਿਲਾਸਪੁਰ(ਉੱਤਰ ਪ੍ਰਦੇਸ਼)ਵਿੱਚ ਸੂਬਾ ਪੱਧਰੀ ਸਮਾਗਮ ਕਰਕੇ ਮਨਾਵਾਂਗੇ।ਇਸ ਸਮੇਂ ਜਸਪਾਲ ਬਾਵਾ,ਅਰਜੁਨ ਦਾਸ ਬਾਵਾ,ਸਤਬੀਰ ਬਾਵਾ,ਸ਼ਿਵ ਕੁਮਾਰ ਬਾਵਾ,ਕਸ਼ਮੀਰ ਦਾਸ ਬਾਵਾ,ਬਲਵੀਰ ਦਾਸ ਬਾਵਾ,ਜੋਗਿੰਦਰ ਬਾਵਾ,ਵਿਸ਼ਵਪ੍ਰੀਤ ਬਾਵਾ ਐਡਵੋਕੇਟ,ਅਮਰਜੀਤ ਸਿੰਘ,ਰਮਨਦੀਪ ਸਿੰਘ ਬਾਵਾ,ਸੁਨੀਤਾ ਬਾਵਾ,ਗੁਰਜੰਟ ਕੌਰ,ਬਲਵਿੰਦਰ ਕੌਰ,ਸਿਮਰਨ ਬਾਵਾ,ਸੁਖਦੇਵ ਰਾਜ ਬਾਵਾ ਵੀ ਵਿਸ਼ੇਸ਼ ਤੌਰ'ਤੇ ਹਾਜ਼ਰ ਸਨ।

subhash-bawa-appointed-by-bawa-as-president-of-kull-hind-bairagi-vaishnav-swami-mahamandal-uttar-pradesh


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com