at-king-s-park-the-famous-martyrdom-monument-of-australia-punjabi-fans-visited-dr-a-tribute-to-surjit-patar

ਅਸਟ੍ਰੇਲੀਆ ਦੇ ਪ੍ਰਸਿੱਧ ਸ਼ਹੀਦੀ ਸਮਾਰਕ ਕਿੰਗਜ਼ ਪਾਰਕ ਵਿਖੇ ਪੰਜਾਬੀ ਸਨੇਹੀਆਂ ਨੇ ਡਾ. ਸੁਰਜੀਤ ਪਾਤਰ ਨੂੰ ਦਿੱਤੀ ਸ਼ਰਧਾਂਜਲੀ

May21,2024 | Narinder Kumar | Ludhiana

ਅਸਟ੍ਰੇਲੀਆ ਦੇ ਪਰਥ ਸ਼ਹਿਰ ਦੇ ਪ੍ਰਸਿੱਧ ਸ਼ਹੀਦੀ ਸਮਾਰਕ ਕਿੰਗਜ਼ ਪਾਰਕ ਵਿਖੇ ਮਹਾਨ ਸ਼ਾਇਰ ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ 'ਤੇ ਪਰਥ ਦੇ ਪੰਜਾਬੀ ਸਨੇਹੀਆਂ ਨੇ ਉਨ੍ਹਾਂ ਦੀ ਵੱਡੀ ਸਾਹਿਤਕ ਦੇਣ ਤੇ ਉਨ੍ਹਾਂ ਦੀ ਗੁਣਾਵਾਨ ਸ਼ਖਸ਼ੀਅਤ ਨੂੰ ਯਾਦ ਕੀਤਾ। ਹਰਲਾਲ ਸਿੰਘ ਬੈਂਸ ਨੇ ਪਾਤਰ ਜੀ ਦੀ ਪੰਜ ਕੁ ਸਾਲ ਪਹਿਲਾਂ ਹੋਈ ਪਰਬ ਫੇਰੀ ਦੀਆਂ ਯਾਦਾਂ ਤਾਜ਼ਾ ਕੀਤੀਆਂ ਤੇ ਪਾਤਰ ਦੇ ਨਿੱਘੇ ਸੁਭਾਅ ਤੇ ਪਰਕਿਰਤੀ ਨਾਲ ਉਨਾਂ ਦੇ ਪਿਆਰ ਦੀਆਂ ਗੱਲਾਂ ਕੀਤੀਆਂ। ਨਾਮਵਰ ਲੇਖਕ ਗੱਜਣਵਾਲਾ ਸੁਖਮਿੰਦਰ ਨੇ ਹਾਜ਼ਰੀ ਭਰਦਿਆਂ ਕਿਹਾ ਪਾਤਰ ਸਾਹਿਬ ਦੀ ਕਵਿਤਾ ਦੀ ਰਵਾਨਗੀ ਵਿਚ ਜਦ ਗੁਰੂ ਪਾਤਸ਼ਾਹ , ਗੁਰਬਾਣੀ ਜਾਂ ਗੁਰ-ਦਰ ਦੇ ਜ਼ਿਕਰਾਂ ਨਾਲ ਜਾ ਜੁੜਦੀ ਤਾਂ ਲੋਕ ਸਿਜਦਾ ਕਰਦੇ ਲਗਦੇ ;ਅਸ਼ ਅਸ਼ ਕਰ ਉਠਦੇ । ਪਾਤਰ ਜੀ ਦੇ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਡਾ. ਹਰਮਹਿੰਦਰ ਸਿੰਘ ਧਾਮੂ ਤੇ ਤੇਜਪਾਲ ਸਿੰਘ ਨੇ ਪਾਤਰ ਸਾਹਿਬ ਨਾਲ ਬਿਤਾਏ ਅਭੁੱਲ ਪਲਾਂ ਨੂੰ ਸਾਂਝਾ ਕੀਤਾ ।

ਸਾਹਿਤਕਾਰ ਰਾਜਪਾਲ ਨੇ ਪਾਤਰ ਜੀ ਦੀਆਂ ਰਚਨਾਵਾਂ ਦਾ ਅਧਿਅਨ ਕਰਦਿਆਂ ਪਾਤਰ ਨੂੰ ਪੰਜਾਬੀ ਕਾਵਿਧਾਰਾ ਦੇ ਨਵਯੁਗ ਕਵੀ ਦਾ ਨਾਮ ਦਿਤਾ। ਜਸਕਿਰਨ ਕੌਰ ਨੇ ਡਾ. ਸੁਰਜੀਤ ਪਾਤਰ ਨੂੰ ਸਾਦਗੀ ਤੇ ਸਹਿਜਤਾ ਤੇ ਨਰੰਮੇ ਵਾਲੀ ਸ਼ਖਸ਼ੀਅਤ ਕਿਹਾ । ਦਿਲਬਾਗ ਸਿੰਘ ਨੇ ਪਾਤਰ ਸਾਹਿਬ ਦੀਆ ਕੁਝ ਕਵਿਤਾਵਾਂ ਸੁਣਾ ਕੇ ਆਪਣੀ ਹਾਜ਼ਰੀ ਲੁਆਈ ।ਲੇਖਕ ਕੁਲਵੰਤ ਗਰੇਵਾਲ ਨੇ ਕਿਹਾ ਪਾਤਰ ਸਾਹਿਬ ਦੇ ਸਦੀਵੀਂ ਵਿਛੋੜੇ ਦਾ ਦੁਖ ਇਕੱਲੇ ਪੰਜਾਬ ਵਿਚ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਮਹਿਸੂਸ ਕੀਤਾ ਗਿਆ। ਇਨ੍ਹਾ ਤੋਂ ਇਲਾਵਾ ਹੋਰ ਸਾਹਿਤਕ ਪਿਆਰਿਆਂ ਗੁਰਕਿਰਪਾਲ ਸਿੰਘ, ਦੇਵਿੰਦਰ ਸਿੰਘ ਸੰਘਾ, ਡਾ. ਦੀਦਾਰ ਸਿੰਘ ਚੀਮਾ , ਡਾ. ਅਮਨਦੀਪ ਕੌਰ, ਮਨਜੀਤ ਕੌਰ, ਨਰਜੀਤ ਸਿੰਘ ਦੀਨਾ-ਕਾਂਗੜ, ਸਰਵਜੀਤ ਕੌਰ ਗਿੱਲ ਪੰਜਗਰਾਂਈ ਅਤੇ ਦਿਲਬਾਗ ਸਿੰਘ ਨੇ ਸੁਰਜੀਤ ਪਾਤਰ ਪ੍ਰਤੀ ਸ਼ਰਧਾਂਜਲੀ ਇਕੱਤਰਤਾ ਵਿਚ ਆ ਕੇ ਹਾਜ਼ਰੀ ਭਰੀ ।

at-king-s-park-the-famous-martyrdom-monument-of-australia-punjabi-fans-visited-dr-a-tribute-to-surjit-patar


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com