ਕੈਨੇਡਾ ਦੇ ਲੋਕਾਂ ਦੀ ਲੰਮੀ ਉਡੀਕ ਤੋਂ ਬਾਅਦ ਆਖਿਰ ਹੁਣ ਫੈਡਰਲ ਸਰਕਾਰ ਨੇ ਦੇਸ਼ 'ਚ ਵੱਡੀ ਪੱਧਰ 'ਤੇ ਚੱਲ ਰਹੇ ਵਹੀਕਲ ਚੋਰੀ, ਹਿੰਸਕ ਕਾਰਵਾਈਆਂ ਤੇ ਮਨੀ ਲਾਂਡਰਿੰਗ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਆਪਣੀ ਫੈਡਰਲ ਨੀਤੀ ਦਾ ਐਲਾਨ ਕੀਤਾ ਹੈ। ਇਸ ਨੀਤੀ 'ਚ ਮੁੱਖ ਤੌਰ 'ਤੇ ਉਹ ਗੱਲਾਂ ਸ਼ਾਮਿਲ ਹਨ ਜਿੰਨ੍ਹਾ ਦਾ ਵਾਅਦਾ ਫੈਡਰਲ ਸਰਕਾਰ ਵੱਲੋਂ ਇਸ ਸਾਲ ਫਰਵਰੀ ਮਹੀਨੇ 'ਚ ਓਟਵਾ 'ਚ ਵਹੀਕਲ ਚੋਰੀ ਮਾਮਲਿਆਂ 'ਤੇ ਹੋਈ ਫੈਡਰਲ ਸੰਮਤੀ 'ਚ ਕੀਤਾ ਗਿਆ ਸੀ । ਅੱਜ ਬਰੈਂਪਟਨ 'ਚ ਕੈਨੇਡਾ ਦੇ ਉੱਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਪਬਲਿਕ ਸੇਫਟੀ ਮਨਿਸਟਰ ਡੋਮਿਨਿਕ ਲੀਬਲੈੰਕ ਅਤੇ ਜਸਟਿਸ ਮਨਿਸਟਰ ਆਰਿਫ ਵਿਰਾਨੀ ਨੇ ਸਾਂਝੇ ਤੌਰ 'ਤੇ ਇਸ ਫੈਡਰਲ ਨੀਤੀ ਦਾ ਐਲਾਨ ਕੀਤਾ
ਇਸ ਨੀਤੀ 'ਚ ਮੁੱਖ ਤੌਰ 'ਤੇ ਕੈਨੇਡਾ ਦੀਆਂ ਬੰਦਰਗਾਹਾਂ ਤੋਂ ਕਾਰਾਂ ਦੀ ਬਾਹਰਲੇ ਮੁਲਖਾਂ ਨੂੰ ਹੋ ਰਹੀ ਤਸਕਰੀ ਰੋਕਣ ਲਈ 28 ਮਿਲੀਅਨ ਡਾਲਰ ਖਰਚਣ , ਕਾਰ ਚੋਰੀ ਲਈ ਵਰਤੇ ਜਾਣ ਵਾਲੇ ਯੰਤਰਾਂ ਦੀ ਵਰਤੋਂ ਰੋਕਣ ਤੇ ਕਾਰ ਚੋਰੀ ਦੇ ਮਾਮਲਿਆਂ 'ਚ 14 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ 14 ਸਾਲ ਦੀ ਸਜ਼ਾ ਦੀ ਵਿਵਸਥਾ ਵਾਲੇ ਨਵੇਂ ਕਨੂੰਨ ਲਿਆਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਟਰਾਂਸਪੋਰਟ ਕੈਨੇਡਾ ਵੱਲੋਂ ਮੋਟਰ ਸੇਫਟੀ ਕਾਨੂੰਨਾਂ ਦਾ ਮੁਲਾਂਕਣ ਕਰਨ ਅਤੇ ਇਨ੍ਹਾਂ ਨੂੰ ਲੋੜ ਮੁਤਾਬਿਕ ਨਵਿਆਉਣ 'ਤੇ ਵੀ ਜ਼ੋਰ ਦਿੱਤਾ ਜਾਵੇਗਾ । ਕੈਨੇਡਾ ਦੀਆਂ ਬੰਦਰਗਾਹਾਂ 'ਤੇ ਕਾਰਾਂ ਦੀ ਤਸਕਰੀ ਰੋਕਣ ਲਈ ਕੰਟੇਨਰਾਂ ਦੀ ਜਾਂਚ ਲਈ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਹੋਰ ਸੁਰੱਖਿਆ ਬਲਾਂ 'ਚ ਬਿਹਤਰ ਤਾਲਮੇਲ ਬਿਠਾਇਆ ਜਾਵੇਗਾ ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)