dhiyan-da-lohri-mela-2025-will-be-dedicated-to-the-memory-of-world-famous-poet-surjit-patar-bawa-lovely

ਵਿਸ਼ਵ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਹੋਵੇਗਾ 2025 ਦਾ ਧੀਆਂ ਦਾ ਲੋਹੜੀ ਮੇਲਾ- ਬਾਵਾ, ਲਵਲੀ

May22,2024 | Narinder Kumar | Ludhiana

ਕਿਹਾ-ਸ.ਪਾਤਰ ਅੰਦਰੋਂ ਜੋ ਸਹਿਜ,ਸਾਦਗੀ,ਸਪਸ਼ਟਤਾ ਅਤੇ ਸਚਾਈ ਝਲਕਦੀ ਸੀ ਉਸਨੂੰ ਜੀਵਨ ਅੰਦਰ ਅਪਣਾਉਣ ਦੀ ਲੋੜ

ਵਿਸ਼ਵ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੂੰ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ,ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ,ਮਹਿਲਾ ਵਿੰਗ ਦੀ ਪ੍ਰਧਾਨ ਸਿੰਮੀ ਕਵਾਤਰਾ ਨੇ ਮਹਾਨ ਕਵੀ ਨੂੰ ਸ਼ਰਧਾ ਸਤਿਕਾਰ ਭੇਂਟ ਕਰਦੇ ਹੋਏ ਕਿਹਾ ਕਿ2025ਦਾ ਧੀਆਂ ਦਾ ਲੋਹੜੀ ਮੇਲਾ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਹੋਵੇਗਾ।ਇਸ ਸਬੰਧੀ ਮੰਚ ਦੇ ਮੁੱਖ ਸਰਪ੍ਰਸਤ ਗੁਰਭਜਨ ਗਿੱਲ,ਨਿਰਮਲ ਜੋੜਾ,ਤਰਲੋਚਨ ਲੋਚੀ,ਸਮਸ਼ੇਰ ਸਿੰਘ ਸੰਧੂ,ਰਵਿੰਦਰ ਰੰਗੂਵਾਲ,ਹਰਜੀਤ ਸਿੰਘ ਨਾਗਰਾ,ਬਲਜੀਤ ਬੱਲੀ,ਐਡਵੋਕੇਟ ਬੂਟਾ ਸਿੰਘ ਬੈਰਾਗੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਲਿਆ ਗਿਆ।

ਬਾਵਾ ਅਤੇ ਲਵਲੀ ਨੇ ਕਿਹਾ ਕਿ ਸੁਰਜੀਤ ਪਾਤਰ ਲੁਧਿਆਣੇ ਦਾ ਮਾਣ ਹੈ ਪਰ ਉਸਦੀ ਖੁਸ਼ਬੂ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ ਜੋ ਸਦੀਵੀ ਰਹੇਗੀ।45ਭਾਸ਼ਾਵਾਂ ਵਿੱਚ ਉਹਨਾਂ ਦੀਆਂ ਕਵਿਤਾਵਾਂ ਦਾ ਤਰਜਮਾ ਦੱਸਦਾ ਹੈ ਕਿ ਸ.ਪਾਤਰ ਯੁਗ ਕਵੀ ਸੀ ਅਤੇ ਪੂਰੇ ਵਿਸ਼ਵ ਨੂੰ ਕਲਾਵੇ ਵਿੱਚ ਲਿਆ ਹੋਇਆ ਸੀ।ਉਹਨਾਂ ਦੇ ਅੰਦਰੋਂ ਜੋ ਸਹਿਜ,ਸਾਦਗੀ,ਸਪਸ਼ਟਤਾ ਅਤੇ ਸੱਚਾਈ ਝਲਕਦੀ ਸੀ,ਉਹ ਅੱਜ ਦੇ ਸਮਾਜ ਲਈ ਸੰਦੇਸ਼ ਹੈ।ਜੇਕਰ ਅਸੀਂ ਆਪਣੇ ਜੀਵਨ ਅੰਦਰ ਇਹਨਾਂ ਗੁਣਾਂ ਨੂੰ ਗ੍ਰਹਿਣ ਕਰ ਲਈਏ ਤਾਂ ਇਹ ਉਸ ਮਹਾਨ ਕਵੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।ਲਵਲੀ ਅਤੇ ਕਵਾਤਰਾ ਨੇ ਦੱਸਿਆ ਕਿ ਤਕਰੀਬਨ15ਸਾਲ ਪਹਿਲਾਂ ਮਾਲਵਾ ਸੱਭਿਆਚਾਰਕ ਮੰਚ ਨੇ ਜਗਦੇਵ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਲੋਹੜੀ ਮੇਲੇ'ਤੇ ਸ.ਪਾਤਰ ਨੂੰ ਗੋਲਡ ਮੈਡਲ ਪਾ ਕੇ ਸਨਮਾਨਿਤ ਕੀਤਾ ਸੀ।

pbpunjab additional image

dhiyan-da-lohri-mela-2025-will-be-dedicated-to-the-memory-of-world-famous-poet-surjit-patar-bawa-lovely


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com