With-a-spirit-of-veni-vidi-vici-pau-alumnus-scripts-history-by-conquering-mount-everest

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੇ ਮਾਊਂਟ ਐਵਰੈਸਟ ਦੀ ਸਿਖਰ ਛੋਹੀ

May22,2024 | Narinder Kumar | Ludhiana

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਸ. ਮਲਕੀਤ ਸਿੰਘ ਨੇ ਬੀਤੇ ਦਿਨੀਂ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕੀਤਾ| ਇਸਦੇ ਨਾਲ ਹੀ ਉਹ ਇਹ ਪ੍ਰਾਪਤੀ ਕਰਨ ਵਾਲੇ ਯੂਨੀਵਰਸਿਟੀ ਦੇ ਪਹਿਲੇ ਵਿਦਿਆਰਥੀ ਅਤੇ ਪਹਿਲੇ ਗੁਰਸਿੱਖ ਵਿਅਕਤੀ ਬਣ ਗਏ| ਪੰਜਾਬ ਦੇ ਜ਼ਿਲ•ਾ ਫਤਹਿਗੜ• ਸਾਹਿਬ ਦੇ ਪਿੰਡ ਬੋਰ ਵਿਚ ਪੈਦਾ ਹੋਣ ਵਾਲੇ ਸ. ਮਲਕੀਤ ਸਿੰਘ ਨੇ ਆਪਣੇ ਪਿਤਾ ਸ. ਬੰਤ ਸਿੰਘ ਮਾਤਾ ਸਰਦਾਰਨੀ ਗੁਰਮੇਲ ਕੌਰ ਦੇ ਨਾਲ-ਨਾਲ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਦਾ ਨਾਮ ਵੀ ਇਤਿਹਾਸ ਦੇ ਪੰਨਿਆਂ ਤੇ ਦਰਜ ਕਰਵਾਇਆ| 1988 ਵਿਚ ਪੀ.ਏ.ਯੂ. ਵਿਚ ਬੀ ਐੱਸ ਸੀ ਆਨਰਜ਼ ਐਗਰੀਕਲਚਰ ਵਿਚ ਦਾਖਲ ਹੋਣ ਵਾਲੇ ਸ. ਮਲਕੀਤ ਸਿੰਘ ਪ੍ਰਸਿੱਧ ਅਥਲੀਟ ਰਹੇ| ਲਗਾਤਾਰ ਤਿੰਨ ਸਾਲ ਉਹਨਾਂ ਯੂਨੀਵਰਸਿਟੀ ਤੋਂ ਸਰਵੋਤਮ ਐਥਲੀਟ ਦਾ ਖਿਤਾਬ ਜਿੱਤਿਆ| ਇਸਦੇ ਨਾਲ ਹੀ ਉਹ ਅਕਾਦਮਿਕ ਤੌਰ ਤੇ ਬੜੇ ਉੱਘੇ ਵਿਦਿਆਰਥੀ ਵਜੋਂ ਜਾਣੇ ਗਏ| 1993 ਵਿਚ ਪੀ.ਏ.ਯੂ. ਤੋਂ ਬੀ ਐੱਸ ਸੀ ਕਰਨ ਉਪਰੰਤ ਉਹਨਾਂ ਨੇ ਇੱਥੋਂ ਹੀ ਐੱਮ ਬੀ ਏ ਕੀਤੀ| ਉਹਨਾਂ ਦੀ ਸੁਪਤਨੀ ਸਰਦਾਰਨੀ ਪਰਮਿੰਦਰ ਕੌਰ ਵੀ ਪੀ.ਏ.ਯੂ. ਤੋਂ ਪੜੇ ਹੋਏ ਹਨ|
ਭਾਰਤ ਵਿਚ ਦੋ ਸਾਲ ਵੱਖ-ਵੱਖ ਕੰਪਨੀਆਂ ਵਿਚ ਨੌਕਰੀਆਂ ਕਰਨ ਉਪਰੰਤ ਉਹ 1988 ਵਿਚ ਨਿਊਜ਼ੀਲੈਂਡ ਦੇ ਵਾਸੀ ਬਣੇ| ਉਥੇ ਉਹਨਾਂ ਨੇ ਉਚੇਰੀ ਸਿੱਖਿਆ ਵਜੋਂ ਕੰਪਿਊਟਰ ਸਾਇੰਸ ਪ੍ਰੋਗਰਾਮ ਦੀ ਵਿੱਦਿਆ ਹਾਸਲ ਕੀਤੀ| ਉਹਨਾਂ ਦਾ ਵੱਡਾ ਬੇਟਾ ਨਿਊਜ਼ੀਲੈਂਡ ਦੀ ਫੌਜ ਵਿਚ ਭਰਤੀ ਹੋਣ ਦੇ ਨਾਲ-ਨਾਲ ਫੌਜ ਦੀ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਰੱਖਦਾ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਨੇ ਸ. ਮਲਕੀਤ ਸਿੰਘ ਦੀਆਂ ਪ੍ਰਾਪਤੀਆਂ ਉੱਪਰ ਮਾਣ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਪੈਦਾ ਹੋ ਕੇ ਸੰਸਾਰ ਦੀ ਸਿਖਰਲੀ ਚੋਟੀ ਤੱਕ ਪਹੁੰਚਣ ਵਾਲੇ ਦਲੇਰ ਵਿਅਕਤੀ ਬਣੇ ਹਨ| ਇਹ ਕਹਾਣੀ ਉਹਨਾਂ ਦੀ ਮਿਹਨਤ, ਸਮਰਪਣ, ਸਿਦਕ ਅਤੇ ਲਗਾਤਾਰ ਗਤੀਸ਼ੀਲ ਰਹਿਣ ਦੀ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਇਸ ਸਾਬਕਾ ਵਿਦਿਆਰਥੀ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਵਿਚ ਇਕ ਹੋਰ ਮਾਣਮੱਤਾ ਅਧਿਆਇ ਜੋੜਿਆ ਹੈ|
ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸ. ਮਲਕੀਤ ਸਿੰਘ ਦੀ ਇਸ ਪ੍ਰਾਪਤੀ ਨੂੰ ਪੀ.ਏ.ਯੂ. ਵੱਲੋਂ ਹਾਸਲ ਕੀਤੀ ਸ਼ਾਨਦਾਰ ਉਪਲੱਬਧੀ ਕਿਹਾ| ਉਹਨਾਂ ਕਿਹਾ ਕਿ ਜਿਸ ਉਚਾਈ ਤੱਕ ਪਹੁੰਚਣ ਦਾ ਲੋਕ ਸੁਪਨਾ ਹੀ ਦੇਖਦੇ ਹਨ, ਉਸ ਉਚਾਈ ਤੇ ਪਹੁੰਚ ਕੇ ਇਸ ਸ਼ਾਨਦਾਰ ਐਥਲੀਟ ਨੇ ਯੂਨੀਵਰਸਿਟੀ ਨੂੰ ਵੀ ਨਵੀਆਂ ਸਿਖਰਾਂ ਛੂਹਣ ਦਾ ਸੁਪਨਾ ਅਤੇ ਪ੍ਰੇਰਨਾ ਦਿੱਤੀ ਹੈ|
ਰਜਿਸਟਰਾਰ ਸ੍ਰੀ ਰਿਸ਼ੀ ਪਾਲ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ: ਐਮ.ਆਈ.ਐਸ. ਗਿੱਲ, ਡਾਇਰੈਕਟਰ ਵਿਦਿਆਰਥੀ ਭਲਾਈ ਡਾ: ਨਿਰਮਲ ਸਿੰਘ ਜੌੜਾ, ਵਧੀਕ ਡਾਇਰੈਕਟਰ ਸੰਚਾਰ ਡਾ: ਟੀ.ਐਸ. ਰਿਆੜ ਅਤੇ ਪੀਏਯੂ ਦੇ ਫੈਕਲਟੀ ਨੇ ਵੀ ਪੀਏਯੂ ਦੇ ਸਾਬਕਾ ਵਿਦਿਆਰਥੀਆਂ ਦੀ ਇਸ ਦੁਰਲੱਭ ਪ੍ਰਾਪਤੀ ਦੀ ਸ਼ਲਾਘਾ ਕੀਤੀ।

With-a-spirit-of-veni-vidi-vici-pau-alumnus-scripts-history-by-conquering-mount-everest


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com