the-308th-martyrdom-day-of-the-great-warrior-general-baba-banda-singh-bahadur-ji-will-be-celebrated-on-june-7-8-9-10-at-rakba-bhavan-patiala-kurukshetra-delhi-and-sri-khanda-bawa-gill

ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 308ਵਾਂ ਸ਼ਹੀਦੀ ਦਿਹਾੜਾ 7, 8, 9, 10 ਜੂਨ ਨੂੰ ਰਕਬਾ ਭਵਨ, ਪਟਿਆਲਾ, ਕੁਰੂਕਸ਼ੇਤਰ, ਦਿੱਲੀ ਅਤੇ ਸ਼੍ਰੀ ਖੰਡਾ ਵਿਖੇ ਮਨਾਵਾਂਗੇ- ਬਾਵਾ, ਗਿੱਲ

May26,2024 | Narinder Kumar | Ludhiana

ਸ੍ਰੀ ਹਜੂਰ ਸਾਹਿਬ ਨਾਂਦੇੜ ਮਿਲਾਪ ਦਿਵਸ ‘ਤੇ ਜੱਥਾ 30 ਅਗਸਤ ਨੂੰ ਜਾਵੇਗਾ ਅਤੇ 6 ਸਤੰਬਰ ਨੂੰ ਹਜੂਰ ਸਾਹਿਬ ਤੋਂ ਰਵਾਨਾ ਹੋਵੇਗਾ- ਤ੍ਰਿਲੋਚਨ


8 ਜੂਨ ਨੂੰ ਚੱਪੜ (ਪਟਿਆਲਾ) ਵਿਖੇ ਐੱਸ.ਪੀ. ਸਿੰਘ ਓਬਰਾਏ ਵਿਸ਼ੇਸ਼ ਤੌਰ 'ਤੇ ਪਹੁੰਚਣਗੇ- ਛਾਪਾ


ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 308ਵਾਂ ਸ਼ਹੀਦੀ ਦਿਹਾੜਾ 7, 8, 9, 10 ਜੂਨ ਨੂੰ ਮਨਾਇਆ ਜਾਵੇਗਾ। ਇਹ ਜਾਣਕਾਰੀ ਮੀਟਿੰਗ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦਿੱਤੀ ਜਦਕਿ ਮੀਟਿੰਗ ਵਿੱਚ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਕਨਵੀਨਰ ਬਲਦੇਵ ਬਾਵਾ, ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ, ਸਰਪ੍ਰਸਤ ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ. ਅਤੇ ਜਨਰਲ ਸਕੱਤਰ ਫਾਊਂਡੇਸ਼ਨ ਜਸਵੰਤ ਸਿੰਘ ਛਾਪਾ, ਪਰਮਿੰਦਰ ਗਰੇਵਾਲ, ਰਾਜੂ ਬਾਜੜਾ ਹਾਜ਼ਰ ਹੋਏ।


ਇਸ ਮੌਕੇ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 308ਵਾਂ ਸ਼ਹੀਦੀ ਦਿਹਾੜਾ 7 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਵੇਰੇ 11 ਵਜੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਛਬੀਲ ਅਤੇ ਲੰਗਰ ਲਗਾ ਕੇ ਮਨਾਇਆ ਜਾਵੇਗਾ ਜਦਕਿ 8 ਜੂਨ ਸਵੇਰੇ 10 ਵਜੇ ਪਿੰਡ ਚੱਪੜ ਪਟਿਆਲਾ ਵਿਖੇ ਸਤਪਾਲ ਬੈਰਾਗੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਲੱਗੇਗਾ, ਵਿਚਾਰਾਂ ਹੋਣਗੀਆਂ।


ਇਸ ਸਮੇਂ ਫਾਊਂਡੇਸ਼ਨ ਦੇ ਜਨਰਲ ਸਕੱਤਰ ਫਾਊਂਡੇਸ਼ਨ ਜਸਵੰਤ ਸਿੰਘ ਛਾਪਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁੱਖ ਰੂਪ ਵਿੱਚ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਐੱਸ.ਪੀ. ਸਿੰਘ ਉਬਰਾਏ ਪਹੁੰਚਣਗੇ। ਉਹਨਾਂ ਦੱਸਿਆ ਕਿ 9 ਜੂਨ ਸਵੇਰੇ 8 ਵਜੇ ਕੁਰਕਸ਼ੇਤਰ ਹਰਿਆਣਾ ਵਿਖੇ ਬੈਰਾਗੀ ਧਰਮਸ਼ਾਲਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ 'ਤੇ ਸ਼ਰਧਾ ਸਤਿਕਾਰ ਭੇਂਟ ਕੀਤਾ ਜਾਵੇਗਾ ਅਤੇ ਦੁਪਹਿਰ 12 ਵਜੇ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਅਤੇ 740 ਸਾਥੀ ਮਹਿਰੌਲੀ ਦਿੱਲੀ ਵਿਖੇ ਸ਼ਹੀਦ ਹੋਏ ਅਤੇ ਬਾਬਾ ਅਜੇ ਸਿੰਘ ਜੀ ਜਿਨਾਂ ਦੀ ਉਮਰ ਚਾਰ ਸਾਲ ਸੀ। ਉਹਨਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ। ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਗੁਰਦੀਪ ਸਿੰਘ ਮਿੰਟੂ ਪ੍ਰਧਾਨ ਫਾਊਂਡੇਸ਼ਨ ਦਿੱਲੀ, ਵੇਦ ਪ੍ਰਕਾਸ਼ ਸੁਆਮੀ ਪ੍ਰਧਾਨ ਵੈਸ਼ਨਵ ਸਮਾਜ, ਯੂ.ਕੇ. ਸੁਆਮੀ, ਬੀ.ਪੀ ਪੁਜਾਰੀ, ਸੁਭਾਸ਼ ਸਵਾਮੀ, ਰਣਬੀਰ ਸੁਆਮੀ ਦੇ ਪ੍ਰਬੰਧਾਂ ਹੇਠ ਸਮਾਗਮ ਹੋਵੇਗਾ ਜਦ ਕਿ ਮੁੱਖ ਤੌਰ ਤੇ ਰਿਟਾ. ਆਈ.ਪੀ.ਐੱਸ ਇਕਬਾਲ ਸਿੰਘ ਗਿੱਲ ਅਤੇ ਮਨੋਹਰ ਬੈਰਾਗੀ ਮੱਧ ਪ੍ਰਦੇਸ਼ ਪਹੁੰਚਣਗੇ।


ਇਸ ਸਮੇਂ ਕਰਨੈਲ ਸਿੰਘ ਗਿੱਲ ਅਤੇ ਤਰਲੋਚਨ ਸਿੰਘ ਬਿਲਾਸਪੁਰ ਕਨਵੀਨਰ ਸ਼੍ਰੀ ਹਜੂਰ ਸਾਹਿਬ ਨਾਂਦੇੜ ਯਾਤਰਾ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਮਿਲਾਪ ਦਿਹਾੜੇ 'ਤੇ ਜੱਥਾ 30 ਅਗਸਤ ਨੂੰ ਸੱਚਖੰਡ ਐਕਸਪ੍ਰੈਸ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 7.30 ਵਜੇ ਰਵਾਨਾ ਹੋਵੇਗਾ ਅਤੇ ਵਾਪਸੀ 6 ਸਤੰਬਰ ਨੂੰ ਸ਼੍ਰੀ ਹਜੂਰ ਸਾਹਿਬ ਨਾਂਦੇੜ ਤੋਂ ਹੋਵੇਗੀ।


the-308th-martyrdom-day-of-the-great-warrior-general-baba-banda-singh-bahadur-ji-will-be-celebrated-on-june-7-8-9-10-at-rakba-bhavan-patiala-kurukshetra-delhi-and-sri-khanda-bawa-gill


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com