diljit-dosanjh-is-going-to-make-history-once-again-to-be-a-part-of-famous-comedian-jimmy-fallon-s-top-show-

diljit dosanjh ਇਕ ਵਾਰ ਫਿਰ ਬਣੌਨ ਜਾ ਰਹੇ ਹਨ ਇਤਿਹਾਸ, ਮਸ਼ਹੂਰ ਕਾਮੇਡੀਅਨ ਜਿੰਮੀ ਫੈਲਨ ਦੇ ਟਾਪ ਸ਼ੋਅ ਦਾ ਬਣਨਗੇ ਹਿੱਸਾ

Jun12,2024 | Bureau | Delhi

ਗਲੋਬਲ ਸਟਾਰ ਦਿਲਜੀਤ ਦੋਸਾਂਝ ਇਕ ਵਾਰ ਹੋਰ ਇਤਿਹਾਸ ਰਚਣ ਜਾ ਰਹੇ ਹਨ। ਗਲੋਬਲ ਪਲੇਟਫਾਰਮਾਂ ‘ਤੇ ਪੰਜਾਬੀ ਸੰਗੀਤ ਨੂੰ ਲਗਾਤਾਰ ਪ੍ਰਮੋਟ ਕਰਨ ਵਾਲੇ ਗਾਇਕ ਹੁਣ ਜਿੰਮੀ ਫੈਲਨ ਦੇ ‘ਦਿ ਟੂਨਾਈਟ ਸ਼ੋਅ’ ‘ਚ ਹਿੱਸਾ ਬਣਨਗੇ । ਦਿਲਜੀਤ ਅਮਰੀਕਾ ਦੇ ਮਸ਼ਹੂਰ ਕਾਮੇਡੀਅਨ ਜਿੰਮੀ ਫੈਲਨ ਦੇ ਟਾਪ ਸ਼ੋਅ ‘ਚ ਨਜ਼ਰ ਆਉਣ ਵਾਲੇ ਹਨ। ਇਸਦੀ ਜਾਣਕਾਰੀ ਗਾਇਕ ਨੇ ਸੋਸ਼ਲ ਮੀਡਿਆ ‘ਤੇ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਾਈਨ-ਅੱਪ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ।


ਦਿਲਜੀਤ ਦੋਸਾਂਝ ਵਲੋਂ ਸ਼ੇਅਰ ਕੀਤੀ ਗਈ ਤਸਵੀਰ ‘ਚ ਗੇਸਟ ਵਜੋਂ ਮਸ਼ਹੂਰ ਅਭਿਨੇਤਾ ਐਡੀ ਮਰਫੀ, ਕੇਵਿਨ ਕੋਸਟਨਰ, ਅਤੇ ਦ ਬੀਅਰ ਸਟਾਰ ਮੈਟੀ ਮੈਥੇਸਨ ਸ਼ਾਮਲ ਸਨ। ਦਿਲਜੀਤ ਦੋਸਾਂਝ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਪੋਸਟ ਦੇਖ ਦਿਲਜੀਤ ਦੇ ਫੈਨ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਲਗਤਾਰ ਵਧਾਈਆਂ ਦੇ ਰਹੇ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਗਾਇਕ ਦੀ ਪੋਸਟ ਤੇ ਕਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ Legendary ਦੂਜੇ ਯੂਜ਼ਰ ਨੇ ਲਿਖਿਆ ਕਿ ‘‘ਹਾਲੀਵੁੱਡ ਹੁਣ ਤੁਹਾਡੇ ਤੋਂ ਦੂਰ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਦਿਲਜੀਤ ਦੀ ਅਗਲੀ ਮੂਵ ਹਾਲੀਵੁੱਡ ਫਿਲਮ ਹੋਵੇਗੀ।’’


ਵਰਕ ਫਰੰਟ ਦੀ ਗੱਲ ਕਰੀਏ ਦਿਲਜੀਤ ਦੋਸਾਂਝ ਇਕ ਵਾਰ ਫਿਰ ਨੀਰੂ ਬਾਜਵਾ ਨਾਲ ਧਮਾਲ ਮਚਾਉਣ ਜਾ ਰਹੇ ਹਨ। ਇਨ੍ਹਾਂ ਦੀ ਫਿਲਮ ਜੱਟ ਐਂਡ ਜੂਲੀਅਟ 28 ਜੂਨ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ। ਹਾਲ ਹੀ ‘ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਭਾਰੀ ਹੁੰਗਾਰਾ ਮਿਲਿਆ ਹੈ। ਇਸਦੇ ਨਾਲ ਹੀ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਉਹ ਜਲਦ ਹੀ ਜਲਦੀ ਹੀ 2005 ‘ਚ ਆਈ ਫਿਲਮ ‘ਨੋ ਐਂਟਰੀ’ ਦੇ ਸੀਕਵਲ ‘ਚ ਨਜ਼ਰ ਆਉਣਗੇ।

diljit-dosanjh-is-going-to-make-history-once-again-to-be-a-part-of-famous-comedian-jimmy-fallon-s-top-show-


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com