punjabi-singer-karan-aujla-s-help-to-india-medalist-tarun-sharma-to-get-rid-of-mortgaged-house-is-commendable-bawa-lovely

ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਭਾਰਤ ਲਈ ਮੈਡਲ ਜਿੱਤਣ ਵਾਲੇ ਤਰੁਣ ਸ਼ਰਮਾ ਦਾ ਗਿਰਵੀ ਰੱਖਿਆ ਮਕਾਨ ਛੜਾਉਣ ਲਈ ਮਦਦ ਕਰਨਾ ਸ਼ਲਾਘਾਯੋਗ- ਬਾਵਾ, ਲਵਲੀ

Jul20,2024 | Narinder Kumar | Ludhiana

ਬਾਵਾ ਨੇ ਕਿਹਾ ਕਿ ਐੱਸ.ਪੀ. ਸਿੰਘ ਉਬਰਾਏ, ਰਵੀ ਸਿੰਘ (ਖਾਲਸਾ ਏਡ), ਲੁਧਿਆਣਾ ਵਿੱਚ ਗੁਰਪ੍ਰੀਤ ਸਿੰਘ ਮਿੰਟੂ (ਹਸਨਪੁਰ), ਅਨਮੋਲ ਕਵਾਤਰਾ ਅਤੇ ਕੇਵਲ ਛਾਬੜਾ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਤੋਂ ਸਬਕ ਸਿੱਖਣ ਦੀ ਲੋੜ ਹੈ


ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਭਾਰਤ ਲਈ ਵਿਸ਼ੇਸ਼ ਤੋਂ ਮੈਡਲ ਜਿੱਤ ਕੇ ਲਿਆਉਣ ਵਾਲੇ ਤਰੁਣ ਸ਼ਰਮਾ ਦੇ ਗਿਰਵੀ ਰੱਖੇ ਮਕਾਨ ਨੂੰ ਛੁੜਾਉਣ ਲਈ 9 ਲੱਖ ਦੀ ਰਾਸ਼ੀ ਦੇ ਕੇ ਮੱਦਦ ਕਰਨਾ ਸ਼ਲਾਘਾਯੋਗ ਸੋਚ ਹੈ। ਇਹ ਸ਼ਬਦ ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਮੰਚ ਰਾਜੀਵ ਕੁਮਾਰ ਲਵਲੀ ਅਤੇ ਮਹਿਲਾ ਵਿੰਗ ਦੇ ਮੰਚ ਦੇ ਪ੍ਰਧਾਨ ਸਿਮੀ ਕਵਾਤਰਾ, ਚੇਅਰਪਰਸਨ ਗੁਰਮੀਤ ਕੌਰ ਆਹਲੂਵਾਲੀਆ ਅਤੇ ਜਨਰਲ ਸਕੱਤਰ ਮੰਚ ਪੰਜਾਬ ਰਾਣਾ ਝਾਂਡੇ ਨੇ ਕਹੇ। ਉਹਨਾਂ ਤਰੁਣ ਸ਼ਰਮਾ ਦੀ ਐਨ.ਆਰ.ਆਈ ਵੱਲੋਂ ਕੀਤੀ ਮਦਦ ਦੀ ਵੀ ਸ਼ਲਾਘਾ ਕੀਤੀ।

ਬਾਵਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਦੀ ਮਿਸਾਲ ਐੱਸ.ਪੀ. ਸਿੰਘ ਉਬਰਾਏ, ਰਵੀ ਸਿੰਘ (ਖਾਲਸਾ ਏਡ) ਮਨੁੱਖਤਾ ਲਈ ਮਿਸਾਲ ਹਨ। ਉਹਨਾਂ ਕਿਹਾ ਕਿ ਲੁਧਿਆਣਾ ਵਿੱਚ ਦੁਖੀ ਪੀੜਤ ਇਨਸਾਨਾਂ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਮਿੰਟੂ (ਹਸਨਪੁਰ), ਅਨਮੋਲ ਕਵਾਤਰਾ ਅਤੇ ਕੇਵਲ ਛਾਬੜਾ ਵੀ ਸਾਡੇ ਲਈ ਉਦਾਹਰਨ ਹਨ ਕਿ ਕਿਸ ਤਰ੍ਹਾਂ ਕਿਸੇ ਵੀ ਲੋੜਵੰਦ ਦੁਖੀ ਇਨਸਾਨ ਦੀ ਸੇਵਾ ਕਰਨੀ ਹੈ। ਉਹਨਾਂ ਕਿਹਾ ਕਿ ਇਹ ਮਾਨਵਤਾ ਦੀ ਸੇਵਾ ਕਰਨ ਵਾਲੇ ਲੋਕ ਪਰਮਾਤਮਾ ਦੇ ਦੂਤ ਹਨ ਅਤੇ ਸਮਾਜ ਲਈ ਮਿਸਾਲ ਹਨ। ਉਹਨਾਂ ਕਿਹਾ ਕਿ ਜੋ ਸਕੂਨ, ਸ਼ਾਂਤੀ, ਖੁਸ਼ੀ ਤੁਹਾਨੂੰ ਕਿਸੇ ਇਨਸਾਨ ਦੀ ਸੇਵਾ ਜਾਂ ਮਦਦ ਕਰਕੇ ਮਿਲਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਾਵਾ ਨੇ ਕਿਹਾ ਕਿ ਬਹੁਤ ਲੋਕ ਹਨ ਉਹਨਾਂ ਕੋਲ ਬਹੁਤ ਪੈਸਾ ਹੈ ਅਤੇ ਉਹ ਆਪਣੇ ਆਪ ਨੂੰ ਧੰਨ ਦੇ ਮਾਲਕ ਅਖਵਾਉਂਦੇ ਹਨ ਪਰ ਉਹ ਮਾਲਕ ਨਹੀਂ ਹਨ, ਚੌਂਕੀਦਾਰ ਹਨ। ਚੌਂਕੀਦਾਰ ਸਿਰਫ ਰਾਖੀ ਕਰ ਸਕਦਾ ਹੈ। ਦਾਨ, ਸੇਵਾ ਅਤੇ ਮੱਦਦ ਸਿਰਫ ਉਹ ਇਨਸਾਨ ਹੀ ਕਰ ਸਕਦੇ ਹਨ ਜਿਨਾਂ 'ਤੇ ਪ੍ਰਭੂ ਦੀ, ਵਾਹਿਗੁਰੂ ਦੀ ਬਖਸ਼ਿਸ਼ ਹੋਵੇ। ਲੋੜ ਹੈ ਸਭ ਆਪੋ ਆਪਣੇ ਅੰਦਰ ਝਾਤੀ ਮਾਰੀਏ ਅਤੇ ਪ੍ਰਭੂ ਦੀ ਕਿਰਪਾ ਦੇ ਭਾਗੀਦਾਰ ਬਣਨ ਦੀ ਕੋਸ਼ਿਸ਼ ਕਰੀਏ।

punjabi-singer-karan-aujla-s-help-to-india-medalist-tarun-sharma-to-get-rid-of-mortgaged-house-is-commendable-bawa-lovely


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com