13 ਮਈ ਚੋਣਵੇ ਅਹੁਦੇਦਾਰ ਰਕਬਾ ਭਵਨ ਤੋਂ ਚੱਪੜਚਿੜੀ ਅਤੇ ਸਰਹਿੰਦ ਜਾਣਗੇ ਅਤੇ ਰਸਮੀ ਤੌਰ 'ਤੇ ਫਤਿਹ ਦਾ ਝੰਡਾ ਲਹਿਰਾਉਣਗੇ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਡਾ. ਜਗਤਾਰ ਸਿੰਘ ਧੀਮਾਨ, ਰਾਕੇਸ਼ ਕਪੂਰ, ਜਸਵੰਤ ਸਿੰਘ ਛਾਪਾ, ਮਨਜੀਤ ਸਿੰਘ ਝੱਮਟ, ਜਗਜੀਤ ਸਿੰਘ ਅਰੋੜਾ, ਦਲਜੀਤ ਸਿੰਘ ਯੂ.ਐੱਸ.ਏ ਅਤੇ ਪ੍ਰਿੰ. ਸਤੀਸ਼ ਸ਼ਰਮਾ ਦੀ ਅਗਵਾਈ ਵਿੱਚ ਇੱਕ ਵਫਦ ਪ੍ਰਸ਼ਾਸਨ ਨੂੰ ਮਿਲਿਆ ਜੋ 13 ਮਈ ਨੂੰ ਰਕਬਾ ਭਵਨ ਤੋਂ ਸਰਹਿੰਦ ਫਤਿਹ ਦੇ ਇਤਿਹਾਸਿਕ ਦਿਹਾੜੇ 'ਤੇ ਹਰ ਸਾਲ ਦੀ ਤਰ੍ਹਾਂ ਕੱਢੇ ਜਾ ਰਹੇ ਫਤਿਹ ਮਾਰਚ ਬਾਰੇ ਵਿਚਾਰ ਚਰਚਾ ਕੀਤੀ ਜਿਸ ਨੂੰ ਪ੍ਰਸ਼ਾਸਨ ਨੇ ਮੌਜੂਦਾ ਜੰਗ ਵਰਗੇ ਹਾਲਾਤਾਂ ਵਿੱਚ ਫਤਿਹ ਮਾਰਚ ਨਾ ਕੱਢਣ ਬਾਰੇ ਕਿਹਾ ਤਾਂ ਉਹਨਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਬਾਵਾ ਨੇ ਪ੍ਰੈੱਸ ਰਾਹੀਂ ਜੋ ਲੋਕਾਂ ਨੇ ਸੰਗਤ ਦੇ ਰੂਪ ਵਿੱਚ ਰਕਬਾ ਭਵਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਵਿਸ਼ਾਲ ਫਤਿਹ ਮਾਰਚ ਵਿੱਚ ਸ਼ਾਮਿਲ ਹੋਣਾ ਸੀ, ਉਹਨਾਂ ਨੂੰ ਪ੍ਰੋਗਰਾਮ ਰੱਦ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਸਿਰਫ ਚੋਣਵੇ ਅਹੁਦੇਦਾਰ ਰਕਬਾ ਭਵਨ ਤੋਂ ਚੱਲ ਕੇ ਚੱਪੜਚਿੜੀ ਅਤੇ ਫਿਰ ਸਰਹਿੰਦ ਜਾਣਗੇ। ਜੋ ਰਸਤੇ ਵਿੱਚ ਥਾਂ-ਥਾਂ 'ਤੇ 51 ਸਥਾਨਾਂ 'ਤੇ ਜੋ ਸਵਾਗਤ ਦਾ ਪ੍ਰੋਗਰਾਮ ਸੀ, ਉਹ ਵੀ ਰੱਦ ਕਰ ਦਿੱਤਾ ਗਿਆ ਹੈ।
ਬਾਵਾ ਨੇ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਪੈਦਾ ਹੋਈ ਸਥਿਤੀ ਕਾਰਨ ਸੰਗਤ ਤੋਂ ਮਾਫੀ ਮੰਗਦਿਆਂ ਦੱਸਿਆ ਕਿ ਹਾਲਾਤ ਸੁਖਾਵੇਂ ਹੋਣ 'ਤੇ ਦਿੱਲੀ ਮਹਿਰੋਲੀ ਵਿਖੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 740 ਸਿੰਘਾਂ ਸਮੇਤ 9 ਜੂਨ 1716 ਨੂੰ ਸ਼ਹਾਦਤ ਹੋਈ ਸੀ, ਉਹ ਸ਼ਹੀਦੀ ਦਿਹਾੜਾ ਅਸੀਂ ਦਿੱਲੀ ਜਾ ਕੇ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਵੱਲੋਂ ਮਨਾਇਆ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਰਣਵੀਰ ਸਿੰਘ, ਰਿੱਕੀ ਬਾਵਾ, ਜਸਪ੍ਰੀਤ ਸਿੰਘ, ਗੁਲਸ਼ਨ ਬਾਵਾ, ਕੈਪਟਨ ਕੁਲਵੰਤ ਸਿੰਘ, ਦਵਿੰਦਰ ਢੇਸੀ, ਸਰਪੰਚ ਮਨਮੋਹਨ ਸਿੰਘ ਆਦਿ ਹਾਜ਼ਰ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)