ਬੀਤੇ ਦਿਨੀ ਪੰਜਾਬੀ ਸਿੰਗਰ ਹਰਭਜਨ ਮਾਨ ਦੇ ਸਹੁਰਾ ਸਾਹਿਬ ਸ.ਹਰਚਰਨ ਸਿੰਘ ਗਿੱਲ ਦਾ ਟੋਰਾਂਟੋ ਵਿਖੇ ਦੇਹਾਂਤ ਹੋ ਗਿਆ ਹੈਂ ਹਰਭਜਨ ਮਾਨ ਵਲੋਂ ਜਾਣਕਾਰੀ ਸੋਸ਼ਲ ਮੀਡੀਆ ਅਕਾਉਂਟ ਰਾਹੀਂ ਸਾਂਝਾ ਕੀਤੀ ਗਈ। ਮਾਨ ਨੇ ਲਿਖਿਆ "ਮੇਰੀ ਪਤਨੀ ਹਰਮਨ ਮਾਨ ਦੇ ਪਿਤਾ ਜੀ ਤੇ ਮੇਰੇ ਸਤਿਕਾਰਯੋਗ ਪਾਪਾ ਜੀ (ਸਹੁਰਾ ਸਾਹਿਬ) ਸ. ਹਰਚਰਨ ਸਿੰਘ ਗਿੱਲ ਜੀ ਟੋਰਾਂਟੋ ਵਿਖੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।
ਪਿਛਲੇ ਕਰੀਬ 53 ਸਾਲਾਂ ਤੋਂ ਟੋਰਾਂਟੋ ਵਿਖੇ ਰਹਿ ਰਹੇ ਪਾਪਾ ਜੀ ਬੜੇ ਅਗਾਂਹਵਧੁ ਖ਼ਿਆਲਾਤ ਦੇ ਮਾਲਕ ਅਤੇ ਹਰ ਇਨਸਾਨ ਦੇ ਕੰਮ ਆਉਣ ਵਾਲ਼ੇ ਨੇਕ ਦਿਲ ਇਨਸਾਨ ਸਨ।
ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੇ ਜੇਠੇ ਪੁੱਤ, ਪਾਪਾ ਜੀ ਹਰਚਰਨ ਸਿੰਘ ਜੀ ਨੇ ਆਪਣੇ ਜੱਦੀ ਪਿੰਡ ਰਾਮੂੰਵਾਲਾ ਨਵਾਂ, ਜ਼ਿਲਾ ਮੋਗਾ ਸਮੇਂਤ ਪੰਜਾਬ ਦੇ ਹੋਰ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। ਉਹਨਾਂ ਦੀਆਂ ਦਿੱਤੀਆਂ ਨਸੀਹਤਾਂ ਤੇ ਹੱਲਾਸ਼ੇਰੀਆਂ ਨੇ ਸਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਆ ਹੈ। ਉਹਨਾਂ ਹਰ ਹਾਲਾਤ ਵਿੱਚ ਜ਼ਿੰਦਾ ਦਿਲੀ ਨਾਲ਼ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ। ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਅਤੇ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਅੰਗ-ਸੰਗ ਰਹੇਗੀ।
ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।"
-ਸਮੂਹ ਮਾਨ ਪਰਿਵਾਰ
ਮਾਸਟਰ ਹਰਚਰਨ ਸਿੰਘ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਵੱਡੇ ਭਰਾ ਸਨ। ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿ ਰਹੇ ਸਨ। ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲੀਆ ਦੇ ਦੇਹਾਂਤ ਤੇ ਕੈਨੇਡਾ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)