ਪੁਸਤਕ ਰਿਲੀਜ਼ ਕਰਨ ਦੀ ਰਸਮ ਅਨੁਰਾਗ ਸਿੰਘ, ਡਾ. ਦਿਲਜੀਤ ਸਿੰਘ ਉਤਲ, ਜਸਪਾਲ ਸਿੰਘ ਠੁਕਰਾਲ, ਗਿੱਲ, ਧੀਮਾਨ, ਦਾਖਾ, ਲਾਪਰਾਂ, ਬਾਵਾ, ਖੁਰਾਣਾ ਅਤੇ ਕਪੂਰ ਨੇ ਅਦਾ ਕੀਤੀ
ਅੱਜ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਸਰਬ ਸਾਂਝੀ ਗੁਰਬਾਣੀ ਪੁਸਤਕ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਰਾਭਾ ਨਗਰ ਲੁਧਿਆਣਾ ਵਿਖੇ ਇਲਾਹੀ ਗੁਰਬਾਣੀ ਦੇ ਕੀਰਤਨ ਅਤੇ ਅਰਦਾਸ ਉਪਰੰਤ ਰਿਲੀਜ ਕਰਨ ਤੋਂ ਪਹਿਲਾਂ ਪਹਿਲੀ ਕਾਪੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਅਰਪਿਤ ਕੀਤੀ। ਉਪਰੰਤ ਰਿਲੀਜ ਕਰਨ ਦੀ ਰਸਮ ਉੱਘੇ ਸਿੱਖ ਵਿਦਵਾਨ ਅਨੁਰਾਗ ਸਿੰਘ, ਡਾ. ਦਲਜੀਤ ਸਿੰਘ ਉੱਤਲ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਸਪਾਲ ਸਿੰਘ ਠੁਕਰਾਲ, ਐੱਸ. ਐੱਸ. ਖੁਰਾਣਾ, ਡਾ. ਜਗਤਾਰ ਸਿੰਘ ਧੀਮਾਨ, ਮਲਕੀਤ ਸਿੰਘ ਦਾਖਾ, ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ, ਜਸਵੰਤ ਸਿੰਘ ਛਾਪਾ, ਗੁਰਦੇਵ ਸਿੰਘ ਲਾਪਰਾਂ, ਟੋਨੀ ਬਾਵਾ, ਟੀ.ਪੀ.ਐੱਸ ਸੰਧੂ, ਸਮਾਜਸੇਵੀ ਰਾਕੇਸ਼ ਕਪੂਰ, ਬੀਬੀ ਦੀਪ ਲੁਧਿਆਣਵੀ ਨੇ ਰਿਲੀਜ਼ ਕੀਤੀ।
ਇਸ ਸਮੇਂ ਅਨੁਰਾਗ ਸਿੰਘ ਨੇ ਕਿਹਾ ਕਿ ਇਹ ਪੁਸਤਕ ਪਹਿਲਾਂ ਤਿੰਨ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸੀ। ਹੁਣ ਇਹ ਪੰਜਾਬੀ ਵਿੱਚ ਤਿਆਰ ਕੀਤੀ ਗਈ ਹੈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਅਤੇ ਆਰ.ਐਮ ਸਿੰਘ ਪ੍ਰਸਿੱਧ ਫੋਟੋ ਕਲਾ ਆਰਟਿਸਟ ਵੱਲੋਂ ਬਣਾਏ ਗਏ ਚਿੱਤਰਾਂ ਸਮੇਤ ਸੁਸ਼ੋਭਿਤ ਹਨ, ਅੱਜ ਰਿਲੀਜ਼ ਕੀਤੀ ਗਈ ਹੈ।
ਇਸ ਸਮੇਂ ਬਾਵਾ ਨੇ ਕਿਹਾ ਕਿ ਉਹ 17 ਜੁਲਾਈ ਨੂੰ ਵੈਨਕੋਵਰ ਕੈਨੇਡਾ ਜਾ ਰਹੇ ਹਨ ਅਤੇ 21, 22 ਜੁਲਾਈ ਨੂੰ ਸਿਆਟਲ ਹੋਣਗੇ ਅਤੇ 27 ਜੁਲਾਈ ਨੂੰ ਟੋਰਾਂਟੋ ਹੋਣਗੇ। ਫਿਰ 6 ਅਗਸਤ ਨੂੰ ਨਿਊਜਰਸੀ ਅਮਰੀਕਾ ਜਾਣਗੇ ਅਤੇ 12 ਅਗਸਤ ਨੂੰ ਦਿੱਲੀ ਪਰਤਣਗੇ। ਇਸ ਸਮੇਂ ਮੇਘ ਸਿੰਘ ਕਲਕੱਤਾ, ਨਵੀ ਮਾਣਕ, ਸੁਰਿੰਦਰ ਭਲਵਾਨ, ਅਰਜਨ ਬਾਵਾ, ਹੈਰੀ ਚੱਢਾ, ਜਸਵੰਤ ਸਿੰਘ ਮੱਕੜ, ਅੰਮ੍ਰਿਤਪਾਲ ਸਿੰਘ ਸ਼ੰਕਰ ਹਾਜ਼ਰ ਸਨ।
ਇਸ ਸਮੇਂ ਬਾਵਾ ਨੇ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਗੁਰਮੀਤ ਸਿੰਘ ਗਿੱਲ, ਹਰਬੰਤ ਸਿੰਘ ਦਿਓਲ, ਦਿਲਜੀਤ ਸਿੰਘ ਹਿਸੋਵਾਲ, ਅਸ਼ੋਕ ਬਾਵਾ, ਸੰਦੀਪ ਸਿੰਘ, ਜਬਰ ਸਿੰਘ ਜਬਰਾ, ਨਿਰਮਲ ਸਿੰਘ ਗਰੇਵਾਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਮੇਜਰ ਸਿੰਘ ਢਿੱਲੋਂ, ਪਰਮਿੰਦਰ ਦਿਓਲ, ਰਵੀ ਪੱਬੀਆਂ ਸਭ ਪ੍ਰਬੰਧ ਕਰ ਰਹੇ ਹਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)