ਅੱਜ ਇੱਥੇ ਸ਼ਹਿਰ ਦੇ ਫੀਲਡ ਗੰਜ ਚੌਕ ਸਥਿਤ ਇਤਿਹਾਸਿਕ ਜਾਮਾ ਮਸਜਿਦ 'ਚ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਤੀਜੀ ਬਰਸੀ ਦੇ ਮੌਕੇ 'ਤੇ ਮਦਰਸਾ ਜਾਮਿਆ ਹਬੀਬਿਆ ਦੇ ਬੱਚਿਆਂ ਵੱਲੋਂ ਦੁਆ ਦਾ ਪ੍ਰਬੰਧ ਕੀਤਾ ਗਿਆ। ਜ਼ਿਕਰਯੋਗ ਹੈ ਕਿ 10 ਸਤੰਬਰ 2021 ਨੂੰ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਦੇਹਾਂਤ ਹੋਇਆ ਸੀ, ਅੱਜ ਜਿੱਥੇ ਉਨ•ਾਂ ਲਈ ਪਵਿੱਤਰ ਕੁਰਾਨ ਸ਼ਰੀਫ ਪੜਕੇ ਦੁਆ ਕੀਤੀ ਗਈ ਉਥੇ ਹੀ ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਉਨ•ਾਂ ਦੇ ਵੱਡੇ ਪੁੱਤਰ ਅਤੇ ਮੌਜੂਦਾ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੀ ਕਮੀ ਨੂੰ ਹਰ ਸਮੇਂ ਮਹਿਸੂਸ ਕਰਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਸਭ ਕੁੱਝ ਆਪਣੇ ਮਰਹੂਮ ਪਿਤਾ ਤੋਂ ਸਿੱਖਿਆ ਹੈ ਪਿਤਾ ਨੇ ਹੀ ਸਰਵਧਰਮ ਸਮਾਜ, ਏਕਤਾ ਅਤੇ ਭਾਈਚਾਰੇ ਦਾ ਪਾਠ ਪੜਾਇਆ ਸੀ । ਉਸਮਾਨ ਨੇ ਕਿਹਾ ਕਿ ਇੰਸਾਫ , ਸੰਕਲਪ, ਦ੍ਰਿੜਤਾ ਅਤੇ ਈਮਾਨਦਾਰੀ ਸਾਡੇ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਪਹਿਚਾਣ ਰਹੀ ਹੈ। ਮੌਲਾਨਾ ਉਸਮਾਨ ਨੇ ਕਿਹਾ ਕਿ ਸਰਵਧਰਮ ਏਕਤਾ ਅਤੇ ਭਾਈਚਾਰੇ ਨੂੰ ਬਣਾਏ ਰੱਖਣ ਲਈ ਕੁਰਬਾਨੀ ਦੇਣ ਦਾ ਸਬਕ ਵੀ ਸਾਨੂੰ ਮਰਹੂਮ ਸ਼ਾਹੀ ਇਮਾਮ ਸਾਹਿਬ ਨੇ ਪੜਾਇਆ। ਉਨ•ਾਂ ਕਿਹਾ ਕਿ ਅੱਜ ਉਹ ਸਾਡੇ 'ਚ ਨਹੀਂ ਹਨ, ਲੇਕਿਨ ਉਨ•ਾਂ ਦੀ ਦਿੱਤੀ ਹੋਈ ਨਸੀਹਤਾਂ ਦੇ ਮੁਤਾਬਕ ਉਨ•ਾਂ ਦਾ ਸੁਨੇਹਾ ਅੱਜ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ 'ਚ ਪਹੁੰਚ ਰਿਹਾ ਹੈ। ਮੌਲਾਨਾ ਉਸਮਾਨ ਨੇ ਕਿਹਾ ਕਿ ਮੇਰੇ ਪਿਤਾ ਨੇ ਆਪਣਾ ਸਾਰਾ ਜੀਵਨ ਬਹੁਤ ਸਾਦਗੀ ਦੇ ਨਾਲ ਗਰੀਬਾਂ ਦੀ ਮਦਦ ਕਰਦੇ ਹੋਏ ਗੁਜਾਰੀਆ ਹੈ, ਉਨ•ਾਂ ਦੀ ਇਹ ਖਾਸੀਅਤ ਸੀ ਕਿ ਉਹ ਕਦੇ ਕਿਸੇ ਤੋਂ ਡਰੇ ਨਹੀਂ, ਕੋਈ ਵੀ ਸਰਕਾਰ ਉਨ•ਾਂ ਨੂੰ ਸੱਚ ਬੋਲਣ ਤੋਂ ਨਹੀਂ ਰੋਕ ਸਕੀ। ਜੀਵਨ 'ਚ ਉਨ•ਾਂ ਨੇ ਹਮੇਸ਼ਾ ਹੀ ਆਮ ਲੋਕਾਂ ਦੇ ਨਾਲ ਸਹਿਜਤਾ ਅਤੇ ਮੁਹੱਬਤ ਨਾਲ ਕੰਮ ਲਿਆ। ਉਹ ਆਪਣੇ ਅਜਾਦੀ ਘੁਲਾਟੀ ਪੂਰਵਜਾਂ ਦੇ ਸੱਚੇ ਜਾਨਸ਼ੀਨ ਸਨ, ਇਸ ਲਈ ਦੇਸ਼ ਹਿੱਤ 'ਚ ਕਦੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਅੱਤਵਾਦ ਅਤੇ ਪਾਕਿਸਤਾਨ ਨੂੰ ਉਨ•ਾਂ ਨੇ ਆਪਣੇ ਜੀਵਨ 'ਚ ਜਿਨ•ਾਂ ਲਲਕਾਰਿਆ ਉਸਦੀ ਮਿਸਾਲ ਨਹੀਂ ਮਿਲਦੀ। ਉਹ ਧਾਰਮਿਕ ਕੱਟੜਤਾਵਾਦ ਦੇ ਵੀ ਸਖ਼ਤ ਖਿਲਾਫ ਸਨ ਕਦੇ ਕਿਸੇ ਦੀ ਗਿਣਤੀ ਵੇਖ ਕੇ ਨਹੀਂ ਘਬਰਾਏ। ਮੌਲਾਨਾ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਅਸੀ ਅੱਲ•ਾਹ ਦੀ ਮਦਦ ਨਾਲ ਆਪਣੇ ਪਿਤਾ ਦੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਾਂ ਅੱਜ ਮੈਂ ਜਿੱਥੇ ਵੀ ਹਾਂ, ਜੋ ਕੁੱਝ ਵੀ ਹਾਂ ਉਹ ਉਨ•ਾਂ ਦੀਆਂ ਦੁਆਵਾਂ ਸਦਕਾ ਹਾਂ।
usman-ludhianvi-s-statement-on-the-third-death-anniversary-of-late-shahi-imam-maulana-habib
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)