A-Pau-Student-Received-A-Post-doctoral-Fellowship-In-The-Us

ਪੀ ਏ ਯੂ ਦੇ ਵਿਦਿਆਰਥੀ ਨੂੰ ਅਮਰੀਕਾ ਵਿੱਚ ਪੋਸਟ-ਡਾਕਟੋਰਲ ਫੈਲੋਸ਼ਿਪ ਮਿਲੀ

May25,2023 | Abhi Kandiyara | Ludhiana

ਪੀ ਏ.ਯੂ. ਦੇ ਵਿਦਿਆਰਥੀ ਡਾ  ਅਮਨਦੀਪ ਕੌਰ ਨੂੰ ਅਮਰੀਕਾ ਦੀ ਇਡਾਹੋ ਯੂਨੀਵਰਸਿਟੀ ਵਿੱਚ ਪੋਸਟ-ਡਾਕਟੋਰਲ ਫੈਲੋਸ਼ਿਪ ਹਾਸਲ ਹੋਈ ਹੈ। ਇਸ ਦੌਰਾਨ ਉਹ ਐਬਰਡੀਨ ਰਿਸਰਚ ਐਂਡ ਐਕਸਟੈਂਸ਼ਨ ਸੈਂਟਰ, ਇਡਾਹੋ ਵਿਖੇ ਸਥਿਤ ਪਲਾਂਟ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਜਿਆਨਲੀ ਚੇਨ ਦੀ ਅਗਵਾਈ ਹੇਠ ਕਣਕ ਵਿੱਚ ਬੌਣੇ ਬੰਟ ਜੀਨਾਂ ਦੀ ਪਛਾਣ ਅਤੇ ਕਲੋਨਿੰਗ -ਤੇ ਕੰਮ ਕਰੇਗੀ। ਉਸ ਨੂੰ 50,000 ਅਮਰੀਕੀ ਡਾਲਰ ਸਾਲਾਨਾ ਫੈਲੋਸ਼ਿਪ ਮਿਲੇਗੀ। ਉਸਨੇ ਆਪਣੀ ਪੀ.ਐਚ.ਡੀ. ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ  ਤੋਂ ਡਾ  ਸਤਿੰਦਰ ਕੌਰ ਦੀ ਅਗਵਾਈ ਹੇਠ ਪੂਰੀ ਕੀਤੀ। ਇਸ ਦੌਰਾਨ ਉਸਨੇ  ਕਣਕ ਵਿਚ ਗਰਮੀ ਦੇ ਤਣਾਅ ਦੀ ਸਹਿਣਸ਼ੀਲਤਾ ਵਿੱਚ ਯੋਗਦਾਨ ਪਾਉਣ ਵਾਲੇ ਜੀਨੋਮਿਕ ਖੇਤਰਾਂ ਦੀ ਮੈਪਿੰਗ -ਤੇ ਕੰਮ ਕੀਤਾ। ਉਸਨੇ ਆਪਣੀਆਂ ਖੋਜਾਂ ਨੂੰ ਮਿਆਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤਾ ਹੈ।  ਖੇਤੀ ਬਾਇਓਟੈਕਨੋਲੋਜੀ ਸਕੂਲ ਦੇ ਨਿਰਦੇਸ਼ਕ ਡਾ: ਪਰਵੀਨ ਛੁਨੇਜਾ ਨੇ ਦੱਸਿਆ ਕਿ  ਅਮਨਦੀਪ ਨੇ ਕਣਕ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੇਂਦਰ ਸਰਕਾਰ ਦੁਆਰਾ ਫੰਡ ਕੀਤੇ ਪ੍ਰੋਜੈਕਟ ਵਿੱਚ ਖੋਜ ਸਹਿਯੋਗੀ ਵਜੋਂ ਵੀ ਕੰਮ ਕੀਤਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਪਰਦੀਪ ਕੁਮਾਰ ਛੁਨੇਜਾ ਨੇ ਡਾ ਅਮਨਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਉਸ ਨੂੰ ਭਵਿੱਖ ਵਿਚ ਸਫਲਤਾ ਦੀ ਕਾਮਨਾ ਕੀਤੀ।

A-Pau-Student-Received-A-Post-doctoral-Fellowship-In-The-Us



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB