ਅੱਜ ਜਰਖੜ ਖੇਡ ਸਟੇਡੀਅਮ ਵਿਖੇ ਹੋਈ ਮੀਟਿੰਗ ਬਾਅਦ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਸਾਬਕਾ ਏਆਈਜੀ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਗੋਲਡ ਕੱਪ ਅਤੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਖੇਡਾਂ ਦਾ ਮੁੱਖ ਆਕਰਸ਼ਨ ਹੋਵੇਗਾ। ਉਹਨਾਂ ਦੱਸਿਆ ਹਾਕੀ ਲੜਕੇ ਤੇ ਲੜਕੀਆਂ, ਹਾਕੀ ਅੰਡਰ 17 ਸਾਲ ਮੁੰਡੇ, ਕਬੱਡੀ ਓਪਨ , ਕਬੱਡੀ ਬਜ਼ੁਰਗਾਂ ਦੀ 50 ਸਾਲ ਧਰਮ ਸਿੰਘ ਜਰਖੜ ਕਬੱਡੀ ਕੱਪ, ਅਮਰਜੀਤ ਗਰੇਵਾਲ ਦੀ ਯਾਦ ਵਿੱਚ ,ਫੁੱਟਬਾਲ 60 ਕਿਲੋ ਮੁੰਡੇ, ਅਤੇ ਅੰਡਰ 19 ਸਾਲ ਕੁੜੀਆਂ ਦੇ ਮੁਕਾਬਲੇ, ਬਾਬਾ ਸੁਰਜਨ ਸਿੰਘ ਸਰੀਂਹ ਦੀ ਯਾਦ ਵਿੱਚ ਰੱਸਾਕਸ਼ੀ ਸੀਨੀਅਰ ਵਰਗ ਦੇ ਮੁਕਾਬਲੇ, ਇਸਤੋਂ ਇਲਾਵਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ, ਰੱਸਾਕਸ਼ੀ, ਦੌੜਾਂ, ਕਬੱਡੀ ਪ੍ਰਾਇਮਰੀ ਸਕੂਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਸਿਰਫ ਸੱਦਾ ਪੱਤਰ ਵਾਲੀਆਂ ਹੀ ਟੀਮਾਂ ਨੂੰ ਐਂਟਰੀ ਹੋਵੇਗੀ ।