ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਜਲਦੀ ਹੀ ਬਿਮਲ ਰਾਏ ਦੀ ਪੋਤੀ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਕਰਨਗੇ। ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਬੀਤੀ ਸ਼ਾਮ ਮੁੰਬਈ -ਚ ਪ੍ਰੀ-ਵੈਡਿੰਗ ਪਾਰਟੀ ਰੱਖੀ। ਜਿਸ -ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ -ਤੇ ਦਿਓਲ ਪਰਿਵਾਰ ਕਈ ਸਾਲਾਂ ਬਾਅਦ ਇਕੱਠੇ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਰਨ ਨੇ ਦ੍ਰੀਸ਼ਾ ਨਾਲ ਮੰਗਣੀ ਕੀਤੀ ਸੀ। ਇਸ ਤੋਂ ਪਹਿਲਾਂ ਦੋਵਾਂ ਨੂੰ ਮੁੰਬਈ -ਚ ਇਕੱਠੇ ਦੇਖਿਆ ਗਿਆ ਸੀ। ਹੁਣ ਦੋਵੇਂ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਕਰਨ ਅਤੇ ਦਿਸ਼ਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੰਨੀ ਦਿਓਲ ਦੇ ਘਰ ਨੂੰ ਵੀ ਸਜਾਇਆ ਗਿਆ ਹੈ।
Sunny-Deol-s-Son-Karan-Deol-s-Wedding-Preparations-Have-Started
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)